ਜੋਅ ਬਾਇਡਨ ਵੱਲੋਂ ਭਾਰਤੀ-ਅਮਰੀਕੀ ਵ੍ਹਾਈਟ ਹਾਊਸ ਦੇ ਸਹਾਇਕ ਪ੍ਰੈਸ ਸਕੱਤਰ ਵਜੋਂ ਨਾਮਜ਼ਦ

491
Share

ਵਾਸ਼ਿੰਗਟਨ, 19 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਵ੍ਹਾਈਟ ਹਾਊਸ ਦੇ ਕਮਿਊਨੀਕੇਸ਼ਨ ਅਤੇ ਪ੍ਰੈੱਸ ਸਟਾਫ ਦੇ ਐਡੀਸ਼ਨਲ ਮੈਂਬਰਾਂ ਦੇ ਨਾਵਾਂ ਦਾ ਸ਼ਨੀਵਾਰ ਐਲਾਨ ਕੀਤਾ। ਇਨ੍ਹਾਂ ’ਚ ਭਾਰਤੀ-ਅਮਰੀਕੀ ਵੇਦਾਂਤ ਪਟੇਲ ਨੂੰ ਸਹਾਇਕ ਪ੍ਰੈਸ ਸਕੱਤਰ ਨਾਮਜ਼ਦ ਕੀਤਾ ਗਿਆ ਹੈ। ਪਟੇਲ ਫਿਲਹਾਲ ਬਾਇਡਨ ਦੀ ਉਦਘਾਟਨ ਕਮੇਟੀ ਦੇ ਸੀਨੀਅਰ ਬੁਲਾਰੇ ਹਨ।
ਬਾਇਡਨ ਦੀ ਇਸ ਸਬੰਧੀ ਇਕ ਮੁਹਿੰਮ ਦਾ ਉਹ ਹਿੱਸਾ ਰਹੇ ਹਨ। ਉਕਤ ਮੁਹਿੰਮ ਵਿਚ ਉਨ੍ਹਾਂ ਖੇਤਰੀ ਡਾਇਲਾਗ ਨਿਰਦੇਸ਼ਕ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਇਸ ਤੋਂ ਪਹਿਲਾਂ ਉਹ ਭਾਰਤੀ-ਅਮਰੀਕੀ ਕਾਂਗਰਸ ਦੀ ਮੈਂਬਰ ਪ੍ਰੋਮਿਲਾ ਜੈਪਾਲ ਦੇ ਡਾਇਲਾਗ ਨਿਰਦੇਸ਼ਕ ਵਜੋਂ ਕੰਮ ਕਰ ਚੁੱਕੇ ਹਨ। ਪਟੇਲ ਦਾ ਜਨਮ ਭਾਰਤ ਦੇ ਗੁਜਰਾਤ ਸੂਬੇ ਵਿਚ ਹੋਇਆ ਸੀ। ਉਨ੍ਹਾਂ ਦਾ ਕੈਲੀਫੋਰਨੀਆ ਵਿਚ ਪਾਲਨ ਪੋਸ਼ਨ ਹੋਇਆ। ਪਟੇਲ ਯੂਨੀਵਰਸਿਟੀ ਆਫ ਰਿਵਰਸਾਈਡ ਅਤੇ ਯੂਨੀਵਰਸਿਟੀ ਆਫ ਫਲੋਰੀਡਾ ਤੋਂ ਗ੍ਰੈਜੂਏਟ ਹਨ।

Share