ਜੋਅ ਬਾਇਡਨ ਵੱਲੋਂ ਬਿ੍ਰਟਿਸ਼ ਪ੍ਰਧਾਨ ਮੰਤਰੀ ਤੇ ਮੈਕਸੀਕੋ ਦੇ ਰਾਸ਼ਟਰਪਤੀ ਨਾਲ ਗੱਲਬਾਤ

342
Share

-ਵਿਸ਼ੇਸ਼ ਸੰਬੰਧ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਕੀਤੀ ਜ਼ਾਹਿਰ
ਵਾਸ਼ਿੰਗਟਨ, 24 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਦੋਹਾਂ ਦੇਸ਼ਾਂ ਦਰਮਿਆਨ ਵਿਸ਼ੇਸ਼ ਸੰਬੰਧ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਜ਼ਾਹਰ ਕੀਤੀ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ। ਬਿ੍ਰਟੇਨ ਇਸ ਸਾਲ ਜੀ-7 ਸੰਮੇਲਨ ਅਤੇ ਸੰਯੁਕਤ ਰਾਸ਼ਟਰ ਜਲਵਾਯੂ ਤਬਦੀਲੀ ਸੰਮੇਲਨ (ਸੀ.ਓ.ਪੀ. 26) ਦੀ ਮੇਜ਼ਬਾਨੀ ਕਰ ਰਿਹਾ ਹੈ। ਬਾਇਡਨ ਨੇ ਜਾਨਸਨ ਨਾਲ ਗੱਲਬਾਤ ਦੌਰਾਨ ਸਹਿਯੋਗ ਕਰਨ ਦੀ ਇੱਛਾ ਜ਼ਾਹਰ ਕੀਤੀ। ਸ਼ਨੀਵਾਰ ਨੂੰ ਹੋਈ ਇਸ ਗੱਲਬਾਤ ’ਚ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਜਾਨਸਨ ਨੇ ਰਾਸ਼ਟਰਪਤੀ ਬਾਇਡਨ ਨੂੰ ਕਿਹਾ ਕਿ ਉਹ ਅਮਰੀਕਾ-ਬਿ੍ਰਟੇਨ ਵਿਚਾਲੇ ਨਵਾਂ ਕਾਰੋਬਾਰੀ ਸੌਦਾ ਕਰਨ ਦੇ ਚਾਹਵਾਨ ਹਨ। ਡਾਊਨਿੰਗ ਸਟ੍ਰੀਟ ਤੋਂ ਜਾਰੀ ਬਿਆਨ ’ਚ ਇਹ ਕਿਹਾ ਗਿਆ।
ਨਵਾਂ ਕਾਰੋਬਾਰੀ ਸਮਝੌਤਾ ਹੋਣਾ ਬਾਇਡਨ ਤੋਂ ਵੱਧ ਜਾਨਸਨ ਲਈ ਮਹੱਤਵਪੂਰਨ ਹੈ। ਬ੍ਰੈਗਜ਼ਿਟ ਦੀ ਮਿਆਦ ਖਤਮ ਹੋਣ ਮਗਰੋਂ ਬਿ੍ਰਟੇਨ ਦਾ ਧਿਆਨ ਹੁਣ ਆਪਣੀ ਰਾਸ਼ਟਰੀ ਕਾਰੋਬਾਰ ਨੀਤੀ ’ਤੇ ਹੈ। ਭਾਵੇਂਕਿ ਵ੍ਹਾਈਟ ਹਾਊਸ ਦੀ ਸਕੱਤਰ ਜੇਨ ਸਾਕੀਨੇ ਸ਼ੁੱਕਰਵਾਰ ਨੂੰ ਕਿਹਾ ਕਿ ਬਾਇਡਨ ਪ੍ਰਸ਼ਾਸਨ ਨੇ ਨਵਾਂ ਕਾਰੋਬਾਰੀ ਸਮਝੌਤਾ ਕਰਨ ਲਈ ਕੋਈ ਸਮੇਂ ਸੀਮਾ ਤੈਅ ਨਹੀਂ ਕੀਤੀ ਹੈ ਕਿਉਂਕਿ ਫਿਲਹਾਲ ਬਾਇਡਨ ਪ੍ਰਸ਼ਾਸਨ ਦਾ ਧਿਆਨ ਕੋਵਿਡ-19 ਮਹਾਮਾਰੀ ਨੂੰ ਕੰਟਰੋਲ ਕਰਨ ’ਤੇ ਹੈ। ਵ੍ਹਾਈਟ ਹਾਊਸ ਨੇ ਇਕ ਬਿਆਨ ’ਚ ਕਿਹਾ ਕਿ ਰਾਸ਼ਟਰਪਤੀ ਨੇ ਦੋਹਾਂ ਦੇਸ਼ਾਂ ਦੇ ਵਿਚਲੇ ਖਾਸ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਅਟਲਾਂਟਿਕ ਪਾਰ ਦੇ ਸੰਬੰਧਾਂ ਨੂੰ ਸੁਰਜੀਤ ਕਰਨ ਦਾ ਆਪਣਾ ਇਰਾਦਾ ਜ਼ਾਹਰ ਕੀਤਾ ਅਤੇ ਸਾਂਝਾ ਰੱਖਿਆ ਅਤੇ ਸਾਂਝੀਆਂ ਕਦਰਾਂ ਕੀਮਤਾਂ ਵਿਚ ਨਾਟੋ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ।¿;
ਬਿਆਨ ’ਚ ਦੱਸਿਆ ਗਿਆ ਕਿ ਬਾਇਡਨ ਨੇ ਜਲਵਾਯੂ ਤਬਦੀਲੀ ਕੋਵਿਡ-19 ਮਹਾਮਾਰੀ ਨੂੰ ਕੰਟਰੋਲ ਕਰਨ ਅਤੇ ਗਲੋਬਲ ਸਿਹਤ ਸੁਰੱਖਿਆ ਜਿਹੀਆਂ ਚੁਣੌਤੀਆਂ ’ਤੇ ਵੀ ਬਹੁਪੱਖੀ ਸੰਗਠਨਾਂ ਦੇ ਜ਼ਰੀਏ ਸਹਿਯੋਗ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਦੋਹਾਂ ਨੇਤਾਵਾਂ ਨੇ ਚੀਨ, ਈਰਾਨ ਅਤੇ ਰੂਸ ਨੂੰ ਲੈ ਕੇ ਸਾਂਝੀ ਵਿਦੇਸ਼ ਨੀਤੀ ਤਰਜੀਹਾਂ ਦੇ ਤਾਲਮੇਲ ਦੀ ਲੋੜ ’ਤੇ ਵੀ ਚਰਚਾ ਕੀਤੀ। ਬਾਇਡਨ ਨੇ ਸ਼ੁੱਕਰਵਾਰ ਨੂੰ ਮੈਕਸੀਕੋ ਦੇ ਰਾਸ਼ਟਰਪਤੀ ਐਂਡਰੇਸ ਮੈਨੁਏਲ ਲੋਪੇਜ ਓਬਰਾਡੋਰ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਦੋਹਾਂ ਨੇਤਾਵਾਂ ਨੇ ਖੇਤਰੀ ਇਮੀਗ੍ਰੇਸ਼ਨ ਅਤੇ ਮਹਾਮਾਰੀ ਸਮੇਤ ਵਿਭਿੰਨ ਦੋ-ਪੱਖੀ ਸਹਿਯੋਗ ਦੇ ਹੋਰ ਮੁੱਦਿਆਂ ’ਤੇ ਚਰਚਾ ਕੀਤੀ।

Share