ਜੋਅ ਬਾਇਡਨ ਵੱਲੋਂ ਦੇਸ਼ ਦੀ ਸੈਨਾ ਦੀ ਕਮਾਂਡ ਬੀਬੀਆਂ ਹੱਥ ਸੌਂਪਣ ਦਾ ਫੈਸਲਾ

90
Share

-ਦੋ ਜਨਰਲ ਬੀਬੀਆਂ ਕੀਤੀਆਂ ਨਾਮਜ਼ਦ
ਵਾਸ਼ਿੰਗਟਨ, 10 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸੋਮਵਾਰ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਦੇਸ਼ ਦੀ ਸੈਨਾ ਦੀ ਕਮਾਂਡ ਬੀਬੀਆਂ ਦੇ ਹੱਥ ’ਚ ਸੌਂਪਣ ਦਾ ਫ਼ੈਸਲਾ ਲਿਆ। ਇਸ ਲਈ ਉਨ੍ਹਾਂ ਨੇ ਦੋ ਬੀਬੀਆਂ ਦੇ ਨਾਮਜ਼ਦਗੀ ਕੀਤੀ ਹੈ, ਜੋ ਸੰਯੁਕਤ ਰਾਜ ਅਮਰੀਕਾ ਦੇ ਹਥਿਆਰਬੰਦ ਬਲਾਂ ਦੇ ਇਤਿਹਾਸ ਵਿਚ ਦੂਜੀ ਅਤੇ ਤੀਜੀ ਬੀਬੀ ਬਣਨਗੀਆਂ।¿;
ਲੈਫਟੀਨੈਂਟ ਜਨਰਲ ਲੌਰਾ ਰਿਚਰਡਸਨ ਨੂੰ ਦੱਖਣੀ ਕਮਾਂਡ (SOUTHCOM) ਦੀ ਅਗਵਾਈ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ, ਜਿਸ ਵਿਚ ਕੇਂਦਰੀ ਅਤੇ ਲਾਤੀਨੀ ਅਮਰੀਕਾ ਨੂੰ ਸ਼ਾਮਲ ਕੀਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਨੇ ਵ੍ਹਾਈਟ ਹਾਊਸ ਵਿਖੇ ਇੱਕ ਸੰਖੇਪ ਭਾਸ਼ਣ ਦੌਰਾਨ ਦੋਹਾਂ ਜਨਰਲਾਂ ਨੂੰ ਨਾਮਜ਼ਦ ਕਰਦਿਆਂ ਕਿਹਾ, ‘‘ਇਨ੍ਹਾਂ ਵਿਚੋਂ ਹਰੇਕ ਨੇ ਆਪਣੇ ਦੇਸ਼ ਪ੍ਰਤੀ ਬੇਮਿਸਾਲ ਹੁਨਰ, ਅਖੰਡਤਾ ਅਤੇ ਫਰਜ਼ ਦਾ ਪ੍ਰਦਰਸ਼ਨ ਕਰਦੇ ਹੋਏ ਕਰੀਅਰ ਦੀ ਅਗਵਾਈ ਕੀਤੀ ਹੈ। ਹਰ ਕਦਮ ’ਤੇ ਉਨ੍ਹਾਂ ਨੇ ਸਾਡੀ ਫੌਜ ’ਚ ਬੀਬੀਆਂ ਲਈ ਮੌਕੇ ਦੇ ਦਰਵਾਜ਼ੇ ਖੋਲ੍ਹਣ ’ਚ ਵੀ ਸਹਾਇਤਾ ਕੀਤੀ ਹੈ।’’

Share