ਜੋਅ ਬਾਇਡਨ ਨੇ ਗਾਜ਼ਾ ਨੂੰ ਸੁਧਾਰਣ ਲਈ ਅਬ੍ਰਾਹਿਮ ਸੰਧੀ ਨੂੰ ਦਿੱਤਾ ਅੰਜਾਮ

102
Share

ਵਾਸ਼ਿੰਗਟਨ, 13 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅਰਬ ਦੇਸ਼ਾਂ ਨੂੰ ਗਾਜ਼ਾ ਪੱਟੀ ’ਚ ਕੂਟਨੀਤਕ ਯਤਨਾਂ ਤਹਿਤ ਵਿਕਾਸ ਕਾਰਜਾਂ ਲਈ ਅਬ੍ਰਾਹਿਮ ਸੰਧੀ ਨੂੰ ਅੰਜਾਮ ਦਿੱਤਾ ਹੈ। ਬਾਇਡਨ ਪ੍ਰਸ਼ਾਸਨ ਇਜ਼ਰਾਈਲ ਨਾਲ ਇਸ ਸੰਧੀ ’ਤੇ ਹੋਰ ਅਰਬ ਦੇਸ਼ਾਂ ਦੇ ਵੀ ਦਸਤਖ਼ਤ ਲੈਣ ਲਈ ਯਤਨਸ਼ੀਲ ਹੋਵੇਗਾ।
ਇਸ ਸੰਧੀ ਤਹਿਤ ਅਮਰੀਕੀ ਪ੍ਰਸ਼ਾਸਨ 1948 ’ਚ ਸਥਾਪਤ ਇਜ਼ਰਾਈਲ ਪ੍ਰਤੀ ਮੱਧ-ਪੂਰਬੀ ’ਚ ਯਹੂਦੀ ਆਬਾਦੀ ਲਈ ਦੁਸ਼ਮਣੀ ਘੱਟ ਕਰਨ ਤੇ ਉਨ੍ਹਾਂ ਨੂੰ ਅਲੱਗ-ਥਲੱਗ ਹੋਣ ਤੋਂ ਬਚਾਉਣ ਲਈ ਕੀਤਾ ਜਾ ਰਿਹਾ ਹੈ। ਹੁਣ ਬਾਇਡਨ ਪ੍ਰਸ਼ਾਸਨ ਨੇ ਇਜ਼ਰਾਈਲ ਨਾਲ ਅਰਬ ਦੇਸ਼ਾਂ ਦੀਆਂ ਸਰਕਾਰਾਂ ਦੇ ਰਿਸ਼ਤੇ ਆਮ ਕਰਨ ਲਈ ਇਹ ਕਦਮ ਉਠਾਇਆ ਹੈ। ਹਾਲਾਂਕਿ ਅਮਰੀਕੀ ਅਧਿਕਾਰੀਆਂ ਨੇ ਉਨ੍ਹਾਂ ਅਰਬ ਦੇਸ਼ਾਂ ਦੇ ਨਾਂ ਖੁੱਲ੍ਹੇਆਮ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਜਿਨ੍ਹਾਂ ਨਾਲ ਇਜ਼ਰਾਈਲੀ ਸੰਧੀ ਦੀਆਂ ਚੰਗੀ ਸੰਭਾਵਨਾਵਾਂ ਹਨ। ਸ਼ਾਂਤੀ ਦੇ ਆਮ ਐਲਾਨ ਕਰਨ ਵਾਲੇ ਸੂਡਾਨ ਤੇ ਦਖ਼ਲ ਨਾ ਦੇਣ ਦੀ ਨੀਤੀ ਦਾ ਪਾਲਣ ਕਰਨ ਵਾਲੇ ਓਮਾਨ ਨੇ ਹਾਲੇ ਤੱਕ ਇਜ਼ਰਾਈਲ ਨਾਲ ਸੰਧੀ ’ਤੇ ਦਸਤਖ਼ਤ ਨਹੀਂ ਕੀਤੇ ਹਨ ਪਰ ਇਹ ਮੱਧ-ਪੂਰਬੀ ਦੇਸ਼ਾਂ ਵਿਚਾਲੇ ਪੁਲ ਬਣਨ ਦਾ ਕੰਮ ਕਰ ਸਕਦੇ ਹਨ।

Share