ਜੋਅ ਬਾਇਡਨ ਕਾਰਜਕਾਲ ਸੰਭਾਲਦਿਆਂ ਹੀ ਕੈਨੇਡਾ ਨੂੰ ਦੇ ਸਕਦੇ ਨੇ ਝਟਕਾ

472
Share

-ਕੈਨੇਡੀਅਨ ਆਰਥਿਕਤਾ ਲਈ ਅਹਿਮ ਕੀਸਟੋਨ ਪਾਇਪਲਾਈਨ ਪਰਮਿਟ ਕਰ ਸਕਦੇ ਨੇ ਰੱਦ
ਨਿਊਯਾਰਕ, 19 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਬਣਨ ਜਾ ਰਹੇ ਜੋਅ ਬਾਈਡੇਨ ਆਪਣਾ ਕਾਰਜਕਾਲ ਸੰਭਾਲਣ ਦੇ ਪਹਿਲੇ ਦਿਨ ਹੀ ਕੈਨੇਡੀਅਨ ਆਰਥਿਕਤਾ ਲਈ ਅਹਿਮ ਕੀਸਟੋਨ ਪਾਇਪ ਲਾਈਨ ( ) ਦੇ ਪਰਮਿਟ ਨੂੰ ਰੱਦ ਕਰ ਸਕਦੇ ਹਨ।
ਇਹ ਅਹਿਮ ਜਾਣਕਾਰੀ ਵੱਖ-ਵੱਖ ਸੂਤਰਾਂ ਰਾਹੀਂ ਸਾਹਮਣੇ ਆਈ ਹੈ। ਯਾਦ ਰਹੇ ਇਹ ਪਾਈਪ ਲਾਈਨ ਕੈਨੇਡਾ ਖ਼ਾਸਕਰ ਅਲਬਰਟਾ ਦੀ ਆਰਥਿਕਤਾ ਲਈ ਅਹਿਮ ਹੈ ਤੇ ਜੋਅ ਬਾਇਡਨ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਇਸ ਪਾਇਪ ਲਾਈਨ ਨੂੰ ਵਾਤਾਵਰਨ ਨਾਲ ਸਬੰਧਤ ਮਸਲਿਆਂ ਦੇ ਕਾਰਨ ਰੱਦ ਕਰਨ ਦੀ ਗੱਲ ਆਖੀ ਸੀ। ਇਸ ਪਾਈਪ ਲਾਈਨ ਨੂੰ ਸਿਰੇ ਚਾੜ੍ਹਨ ਲਈ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਵੱਲੋਂ ਵੀ ਪੂਰਾ ਜ਼ੋਰ ਲਾਇਆ ਜਾ ਰਿਹਾ ਸੀ। ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਮਸਲੇ ਨਾਲ ਕਿਵੇਂ ਨਜਿੱਠਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Share