ਜੋਅ ਬਾਇਡਨ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਪੇਸ਼ ਕਰ ਸਕਦੇ ਨੇ ਇਮੀਗ੍ਰੇਸ਼ਨ ਬਿੱਲ

486
Share

ਇਸ ਤਹਿਤ 8 ਸਾਲਾਂ ਲਈ ਨਾਗਰਿਕਤਾ ਦੇਣ ਦੀ ਹੋਵੇਗੀ ਵਿਵਸਥਾ: ਵੱਡੀ ਗਿਣਤੀ ਭਾਰਤੀਆਂ ਨੂੰ ਹੋਵੇਗਾ ਫਾਇਦਾ
ਵਾਸ਼ਿੰਗਟਨ, 20 ਜਨਵਰੀ (ਪੰਜਾਬ ਮੇਲ)- ਜੋਅ ਬਾਇਡਨ ਸੱਤਾ ਸੰਭਾਲਦੇ ਹੀ ਆਪਣੇ ਪ੍ਰਸ਼ਾਸਨ ਦੇ ਪਹਿਲੇ ਦਿਨ ਇਕ ਇਮੀਗ੍ਰੇਸ਼ਨ ਬਿੱਲ ਪੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ’ਚ ਅਮਰੀਕਾ ਵਿਚ ਕਾਨੂੰਨੀ ਦਰਜੇ ਤੋਂ ਬਿਨਾਂ ਰਹਿ ਰਹੇ ਤਕਰੀਬਨ 1 ਕਰੋੜ 10 ਲੱਖ ਲੋਕਾਂ ਨੂੰ 8 ਸਾਲਾਂ ਲਈ ਸਾਲਾਂ ਲਈ ਨਾਗਰਿਕਤਾ ਦੇਣ ਦੀ ਵਿਵਸਥਾ ਹੋਵੇਗੀ। ਇਕ ਅਨੁਮਾਨ ਮੁਤਾਬਕ, ਇਸ ਵਿਚ ਤਕਰੀਬਨ ਪੰਜ ਲੱਖ ਲੋਕ ਭਾਰਤੀ ਮੂਲ ਦੇ ਹਨ। ਇਹ ਇਮੀਗ੍ਰੇਸ਼ਨ ਬਿੱਲ ਟਰੰਪ ਪ੍ਰਸ਼ਾਸਨ ਦੀ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਦੇ ਉਲਟ ਹੋਵੇਗਾ। ਬਿੱਲ ਸਬੰਧੀ ਖ਼ਬਰਾਂ ਦਾ ਕਹਿਣਾ ਹੈ ਕਿ ਇਹ ਬੁੱਧਵਾਰ ਨੂੰ ਪੇਸ਼ ਕੀਤਾ ਜਾ ਸਕਦਾ ਹੈ।
ਰਾਸ਼ਟਰਪਤੀ ਚੋਣਾਂ ਵਿਚ ਬਾਇਡਨ ਨੇ ਇਮੀਗ੍ਰੇਸ਼ਨ ’ਤੇ ਟਰੰਪ ਦੀ ਸਖ਼ਤੀ ਨੂੰ ਅਮਰੀਕੀ ਮੁੱਲਾਂ ’ਤੇ ਸਖ਼ਤ ਹਮਲਾ ਕਰਾਰ ਦਿੱਤਾ ਸੀ। ਬਾਇਡਨ ਨੇ ਕਿਹਾ ਸੀ ਕਿ ਉਹ ਇਸ ਨੁਕਸਾਨ ਦੀ ਭਰਪਾਈ ਕਰਨਗੇ। ਇਸ ਬਿੱਲ ਤਹਿਤ ਇਕ ਜਨਵਰੀ 2021 ਤੱਕ ਅਮਰੀਕਾ ਵਿਚ ਕਿਸੇ ਕਾਨੂੰਨੀ ਦਰਜੇ ਤੋਂ ਬਿਨਾਂ ਰਹਿ ਰਹੇ ਲੋਕਾਂ ਦੇ ਪਿਛੋਕੜ ਦੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਉਹ ਟੈਕਸ ਜਮ੍ਹਾ ਕਰਾਉਂਦੇ ਹਨ ਅਤੇ ਹੋਰ ਜ਼ਰੂਰੀ ਨਿਯਮਾਂ ਨੂੰ ਪੂਰਾ ਕਰਦੇ ਹਨ, ਤਾਂ ਉਨ੍ਹਾਂ ਲਈ ਪੰਜ ਸਾਲ ਲਈ ਅਸਥਾਈ ਕਾਨੂੰਨੀ ਦਰਜਾ ਹੋਵੇਗਾ ਜਾਂ ਉਨ੍ਹਾਂ ਨੂੰ ਗ੍ਰੀਨ ਕਾਰਡ ਮਿਲ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਤਿੰਨ ਹੋਰ ਸਾਲਾਂ ਲਈ ਨਾਗਰਿਕਤਾ ਮਿਲ ਸਕਦੀ ਹੈ।

Share