ਜੈੱਫ ਬੈਜੋਸ ਛੱਡਣਗੇ ਐਮਾਜ਼ਨ ਦੇ ਸੀ.ਈ.ਓ. ਦਾ ਅਹੁਦਾ

444
Share

ਵਾਸ਼ਿੰਗਟਨ, 4 ਫਰਵਰੀ (ਪੰਜਾਬ ਮੇਲ)-30 ਸਾਲ ਪਹਿਲਾਂ ਐਮਾਜ਼ਨ ਕੰਪਨੀ ਦੀ ਸ਼ੁਰੂਆਤ ਕਰਨ ਵਾਲੇ ਜੈੱਫ ਬੈਜੋਸ ਇਨ੍ਹਾਂ ਗਰਮੀਆਂ ਦੇ ਅੰਤ ’ਚ ਕੰਪਨੀ ਦੇ ਸੀ.ਈ.ਓ. ਵਜੋਂ ਆਪਣਾ ਅਹੁਦਾ ਛੱਡਣ ਜਾ ਰਹੇ ਹਨ। ਐਮਾਜ਼ੌਨ ਵੈੱਬ ਸਰਵਿਸਿਜ਼ ਦੀ ਸੀ.ਈ.ਓ. ਐਂਡੀ ਜੈਸੀ ਬੈਜੋਸ ਦੀ ਥਾਂ ਲਵੇਗੀ। ਆਪਣੇ ਮੁਲਾਜਮਾਂ ਨੂੰ ਪੋਸਟ ਕੀਤੇ ਬਲੌਗ ’ਚ ਬੈਜੋਜ਼ ਨੇ ਆਖਿਆ ਕਿ ਉਹ ਆਪਣੇ ਨਵੇਂ ਉਤਪਾਦਾਂ ਉੱਤੇ ਧਿਆਨ ਕੇਂਦਰਿਤ ਕਰਨ ਤੇ ਐਮਾਜ਼ੌਨ ਵਿਚ ਕੀਤੀਆਂ ਜਾਣ ਵਾਲੀਆਂ ਪਹਿਲਕਦਮੀਆਂ ਵੱਲ ਧਿਆਨ ਦੇਣਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਇਸ ਨਾਲ ਉਨ੍ਹਾਂ ਕੋਲ ਸਾਈਡ ਪ੍ਰੋਜੈਕਟਸ ਜਿਵੇਂ ਕਿ ਉਨ੍ਹਾਂ ਦੀ ਸਪੇਸ ਐਕਸਪਲੋਰੇਸ਼ਨ ਕੰਪਨੀ ਬਲੂ ਆਰੀਜਿਨ, ਉਨ੍ਹਾਂ ਦਾ ਆਪਣਾ ਅਖਬਾਰ ‘ਦਿ ਵਾਸ਼ਿੰਗਟਨ ਪੋਸਟ’ ਤੇ ਉਨ੍ਹਾਂ ਦੀਆਂ ਚੈਰਿਟੀਜ਼ ਲਈ ਵੀ ਹੋਰ ਸਮਾਂ ਹੋਵੇਗਾ।
ਬੈਜੋਸ ਨੇ ਆਪਣੇ ਬਿਆਨ ਵਿਚ ਆਖਿਆ ਕਿ ਐਮਾਜ਼ੌਨ ਅੱਜ ਜਿੱਥੇ ਹੈ, ਆਪਣੀ ਖੋਜ ਕਾਰਨ ਹੈ। ਅਸੀਂ ਇਕੱਠਿਆਂ ਨੇ ਕਈ ਕੰਮ ਕੀਤੇ ਤੇ ਫਿਰ ਉਨ੍ਹਾਂ ਨੂੰ ਨੌਰਮਲ ਵੀ ਕੀਤਾ। ਅਸੀਂ ਕਸਟਮਰਜ਼ ਦੇ ਮੁਲਾਂਕਣ, 1-ਕਲਿੱਕ, ਨਿੱਜੀ ਸਿਫਾਰਿਸ਼ਾਂ, ਤੇਜ਼ ਸ਼ਿਪਿੰਗ, ਵਾਕਆਊਟ ਸ਼ਾਪਿੰਗ, ਕਲਾਈਮੇਟ ਪਲੈੱਜ, ਕਿੰਡਲ, ਅਲੈਕਸਾ, ਮਾਰਕਿਟਪਲੇਸ, ਇਨਫਰਾਸਟ੍ਰਕਚਰ ਕਲਾਊਡ ਕੰਪਿਊਟਿੰਗ, ਕਰੀਅਰ ਚੋਣ ਤੇ ਹੋਰ ਕਾਫੀ ਕੁਝ ਵਿਚ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ।
ਬਚਪਨ ਵਿਚ ਬੈਜੋਸ ਕੰਪਿਊਟਰਜ਼ ਤੇ ਚੀਜ਼ਾਂ ਦੇ ਨਿਰਮਾਣ ਵੱਲ ਖਿੱਚਿਆ ਜਾਂਦਾ ਸੀ। ਉਸ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਤੇ ਕੰਪਿਊਟਰ ਸਾਇੰਸ ਪਿ੍ਰੰਸਟਨ ਯੂਨੀਵਰਸਿਟੀ ਤੋਂ ਕੀਤੀ ਤੇ ਫਿਰ ਉਨ੍ਹਾਂ ਵਾਲ ਸਟਰੀਟ ਦੀਆਂ ਕਈ ਕੰਪਨੀਆਂ ਵਿਚ ਕੰਮ ਕੀਤਾ। ਇਸ ਸਮੇਂ ਐਮਾਜ਼ੌਨ ਦੁਨੀਆਂ ਦੀ ਸਭ ਤੋਂ ਵੱਡੀ ਆਨਲਾਈਨ ਸੇਲਜ਼ ਕੰਪਨੀ ਹੈ। ਆਮਦਨ ਦੇ ਮਾਮਲੇ ਵਿਚ ਵੀ ਇਹ ਸਭ ਤੋਂ ਵੱਡੀ ਇੰਟਰਨੈੱਟ ਕੰਪਨੀ ਹੈ। ਬੈਜੋਸ ਨੇ ਐਮਾਜ਼ੌਨ ਦੀ ਸ਼ੁਰੂਆਤ ਆਨਲਾਈਲ ਬੁੱਕਸਟੋਰ ਵਜੋਂ ਕੀਤੀ ਸੀ ਅਤੇ ਫਿਰ ਇਸ ਨੂੰ ਅਜਿਹੀ ਕੰਪਨੀ ਬਣਾ ਦਿੱਤਾ, ਜਿਹੜੀ ਸਭ ਕੁਝ ਵੇਚਦੀ ਹੈ। ਇਸ ਦੌਰਾਨ ਹੀ ਬੈਜੋਸ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਬਣ ਗਿਆ।

Share