ਜੈਸਿਕਾ ਪਟੇਲ ਦੀ ਮੌਤ ਪਤੀ ਵੱਲੋਂ ਅਣਖ ਖ਼ਾਤਰ ਕੀਤੀ ਹੱਤਿਆ ਕਰਾਰ

505
Share

ਲੰਡਨ, 24 ਜੁਲਾਈ (ਪੰਜਾਬ ਮੇਲ)- ਸਾਲ ਪਹਿਲਾਂ ਯੂ.ਕੇ. ਦੇ ਮਿਡਲਸਬਰੋ ‘ਚ ਹੋਈ ਹੱਤਿਆ ਨੂੰ ਅਣਖ ਖ਼ਾਤਰ ਕੀਤਾ ਗਿਆ ਸੀ। 14 ਮਈ 2018 ਨੂੰ ਭਾਰਤੀ ਮੂਲ ਦੇ ਮਿਤੇਸ਼ (37) ਨੇ ਆਪਣੀ ਪਤਨੀ ਜੈਸਿਕਾ ਪਟੇਲ (34) ਦੀ ਹੱਤਿਆ ਕਰ ਦਿੱਤੀ ਸੀ। ਜਦੋਂ ਇਸ ਦਾ ਲੋਕਾਂ ਨੂੰ ਪਤਾ ਲੱਗਾ ਤਾਂ ਹਰ ਕੋਈ ਹੈਰਾਨ ਸੀ। ਇਸ ਤੋਂ ਬਾਅਦ ਉਸ ਨੇ ਜੈਸਿਕਾ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ ਤਾਂ ਜੋ ਉਹ ਆਪਣੇ ਸਮਲਿੰਗੀ ਪੁਰਸ਼ ਸਾਥੀ ਨਾਲ ਆਸਟ੍ਰੇਲੀਆ ‘ਚ ਇਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕੇ। ਮਿਤੇਸ਼ ਨੇ ਇਸ ਕਤਲ ਨੂੰ ਲੁੱਟ ਦੀ ਕੋਸ਼ਿਸ਼ ਦਰਸਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਖ਼ੁਦ ਹੀ ਪੁਲਿਸ ਨੂੰ ਬੁਲਾਇਆ ਅਤੇ ਦੱਸਿਆ ਕਿ ਉਹ ਘਰੋਂ ਬਾਹਰ ਗਿਆ ਸੀ ਅਤੇ ਵਾਪਸ ਪਰਤਣ ‘ਤੇ ਘਰ ‘ਚ ਉਥਲ-ਪੁਥਲ ਸੀ ਅਤੇ ਪਤਨੀ ਜ਼ਮੀਨ ‘ਤੇ ਬੇਹੋਸ਼ ਸੀ। ਉਸ ਨੂੰ 20 ਲੱਖ ਪੌਂਡ ਦਾ ਬੀਮਾ ਹਾਸਲ ਹੋਣ ਦੀ ਵੀ ਉਮੀਦ ਸੀ। ਉਸ ਦਾ ਰਾਜ਼ ਉਦੋਂ ਸਾਹਮਣੇ ਆਇਆ ਜਦੋਂ ਆਈਫੋਨ ਦੀ ਹੈਲਥ ਐਪ ਨੇ ਖ਼ੁਲਾਸਾ ਕੀਤਾ ਕਿ ਉਹ ਜੈਸਿਕਾ ਦੀ ਮੌਤ ਤੋਂ ਬਾਅਦ ਘਰ ‘ਚ ਦੌੜ ਰਿਹਾ ਸੀ, ਜਦੋਂ ਉਸ ਨੇ ਪਲਾਸਟਿਕ ਦਾ ਬੈਗ ਪਾ ਕੇ ਜੈਸਿਕਾ ਨੂੰ ਮਾਰਿਆ ਸੀ। ਹੱਤਿਆ ਕਰਨ ਲਈ ਮਿਤੇਸ਼ ਨੇ ਇੰਟਰਨੈੱਟ ‘ਤੇ ਬਹੁਤ ਸਾਰੀਆਂ ਖੋਜਾਂ ਕੀਤੀਆਂ ਸਨ। ਦੋਸ਼ੀ ਪਾਏ ਜਾਣ ਤੋਂ ਬਾਅਦ ਉਸ ਨੂੰ ਘੱਟੋ-ਘੱਟ 30 ਸਾਲ ਦੀ ਕੈਦ ਦੀ ਸਜ਼ਾ ਸੁਣਾਉਂਦਿਆਂ ਉਮਰ ਕੈਦ ਦੇ ਹੁਕਮ ਦਿੱਤੇ ਗਏ।


Share