ਜੈਸ਼ੰਕਰ ਤੇ ਬਲਿੰਕੇਨ ਨੇ ਮਿਆਂਮਾਰ ਹਾਲਾਤ ਤੇ ਗੰਭੀਰ ਮੁੱਦਿਆਂ ‘ਤੇ ਕੀਤੀ ਚਰਚਾ

429
Share

ਵਾਸ਼ਿੰਗਟਨ, 12 ਫਰਵਰੀ (ਪੰਜਾਬ ਮੇਲ) – ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕੇਨ ਨੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਗੱਲਬਾਤ ਕੀਤੀ ਅਤੇ ਇਸ ਦੌਰਾਨ ਦੋਵਾਂ ਨੇਤਾਵਾਂ ਨੇ ਮਿਆਂਮਾਰ ਦੇ ਹਾਲਾਤ ਅਤੇ ਗੰਭੀਰ ਮੁੱਦਿਆਂ ‘ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇਡ ਪ੍ਰਾਈਸ ਨੇ ਇਹ ਜਾਣਕਾਰੀ ਦਿੱਤੀ।

ਪ੍ਰਾਈਸ ਨੇ ਬਲਿੰਕੇਨ ਅਤੇ ਜੈਸ਼ੰਕਰ ਦਰਮਿਆਨ ਹੋਈ ਗੱਲਬਾਤ ਦਾ ਬਿਊਰਾ ਦਿੰਦੇ ਹੋਏ ਦੱਸਿਆ ਕਿ ਬਲਿੰਕੇਨ ਨੇ ਜੈਸ਼ੰਕਰ ਨਾਲ ਗੱਲਬਾਤ ‘ਚ ਭਾਰਤ ਅਤੇ ਅਮਰੀਕਾ ਵਿਚਾਲੇ ਸਾਂਝੇਦਾਰੀ ਦੀ ਤਾਕਤ ਨੂੰ ਦੋਹਰਾਇਆ ਨਾਲ ਹੀ ਮਿਆਂਮਾਰ ‘ਚ ਹਾਲਾਤ ਸਮੇਤ ਸਾਂਝੀ ਚਿੰਤਾਵਾਂ ਵਾਲੇ ਹੋਰ ਮੁੱਦਿਆਂ ‘ਤੇ ਚਰਚਾ ਕੀਤੀ। ਫੋਨ ‘ਤੇ ਗੱਲਬਾਤ ਦੌਰਾਨ ਬਲਿੰਕੇਨ ਨੇ ਮਿਆਂਮਾਰ ‘ਚ ਫੌਜੀ ਤਖਤਾਪਲਟ ‘ਤੇ ਚਿੰਤਾ ਜਤਾਈ ਅਤੇ ਕਾਨੂੰਨ ਦੇ ਸਾਸ਼ਨ ਅਤੇ ਲੋਕਤੰਤਰੀ ਪ੍ਰਕਿਰਿਆ ਦੇ ਮਹੱਤਵ ‘ਤੇ ਵੀ ਚਰਚਾ ਕੀਤੀ। ਪ੍ਰਾਈਸ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਹਿੰਦ-ਪ੍ਰਸ਼ਾਂਤ ਖੇਤਰ ‘ਚ ਭਾਰਤ ਅਤੇ ਅਮਰੀਕਾ ਦੇ ਸਹਿਯੋਗ ਦੇ ਮਹੱਤਵ ਸਮੇਤ ਖੇਤਰੀ ਘਟਨਾਕ੍ਰਮ ‘ਤੇ ਵਿਚਾਰ-ਵਟਾਂਦਰਾ ਕੀਤਾ।


Share