ਜੈਫ ਬੋਜ਼ੋਸ ਦੀ ਸਾਬਕਾ ਪਤਨੀ ਵੱਲੋਂ 19800 ਕਰੋੜ ਰੁਪਏ ਦਾਨ

128
Mandatory Credit: Photo by Clemens Bilan/EPA-EFE/REX/Shutterstock (9641193h) Amazon CEO Jeff Bezos (L) and and his wife MacKenzie attend the Axel Springer Award 2018, in Berlin, Germany, 24 April 2018. Amazon CEO Bezos, who also owns US newspaper 'Washington Post', is awarded with the Axel Springer Award. Axel Springer SE is one of the largest digital publishing houses in Europe and owner of numerous multimedia news brands. Jeff Bezos receives the Axel Springer Award, Berlin, Germany - 24 Apr 2018
Share

ਵਾਸ਼ਿੰਗਟਨ, 17 ਜੂਨ (ਪੰਜਾਬ ਮੇਲ)- ਦੁਨੀਆ ਦੀਆਂ ਸਭ ਤੋਂ ਅਮੀਰ ਔਰਤਾਂ ਵਿਚ ਸ਼ਾਮਲ ਅਤੇ ਐਮਾਜ਼ਾਨ ਪ੍ਰਮੁੱਖ ਜੈਫ ਬੋਜ਼ੋਸ ਦੀ ਸਾਬਕਾ ਪਤਨੀ ਮੈਕੇਂਜ਼ੀ ਸਕੌਟ ਨੇ ਆਪਣੀ ਜਾਇਦਾਦ ਵਿਚੋਂ 2.7 ਅਰਬ ਡਾਲਰ ਕਰੀਬ 19,800 ਕਰੋੜ ਰੁਪਏ ਦਾਨ ਕੀਤੇ ਹਨ। ਸਾਲ ਭਰ ਵਿਚ ਇਹ ਉਹਨਾਂ ਦਾ ਤੀਜਾ ਵੱਡਾ ਦਾਨ ਹੈ।
ਇਹ ਰਾਸ਼ੀ ਭਾਰਤ ਸਮੇਤ ਕਈ ਦੇਸ਼ਾਂ ਦੇ 286 ਸੰਗਠਨਾਂ, ਯੂਨੀਵਰਸਿਟੀਆਂ ਅਤੇ ਕਲਾ ਸਮੂਹਾਂ ਨੂੰ ਮਿਲੇਗੀ। ਸਾਲ ਭਰ ਤੋਂ ਵੀ ਘੱਟ ਸਮੇਂ ਵਿਚ ਸਕੌਟ ਦਾ ਇਹ ਤੀਜਾ ਵੱਡਾ ਦਾਨ ਹੈ। ਚੈਰਿਟੀ ਲਈ ਮਸ਼ਹੂਰ ਮੈਕੇਂਜ਼ੀ ਨੇ ਬਲਾਗ ਪੋਸਟ ’ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਨੀਆ ਲਈ ਚੰਗਾ ਹੋਵੇਗਾ, ਜੇਕਰ ਜ਼ਿਆਦਾ ਜਾਇਦਾਦ ਕੁਝ ਹੱਥਾਂ ਵਿਚ ਹੀ ਨਾ ਰਹੇ। ਮੈਕੇਂਜ਼ੀ ਦਾ ਖੁਦ ਦਾ ਕੋਈ ਚੈਰਿਟੀ ਸੰਗਠਨ ਨਹੀਂ ਹੈ ਪਰ ਉਹ ਨਿੱਜੀ ਤੌਰ ’ਤੇ ਹੀ ਇਹ ਰਾਸ਼ੀ ਦਾਨ ਕਰਦੀ ਰਹੀ ਹੈ।
ਮੈਕੇਂਜ਼ੀ ਨੇ 2019 ’ਚ ਜਦੋਂ ਬੋਜ਼ੋਸ ਨੂੰ ਤਲਾਕ ਦਿੱਤਾ ਸੀ, ਉਦੋਂ ਉਨ੍ਹਾਂ ਨੂੰ ਐਮਾਜ਼ਾਨ ਦੀ 4 ਫੀਸਦੀ ਹਿੱਸੇਦਾਰੀ ਮਿਲੀ ਸੀ, ਜਿਸ ਦੀ ਕੀਮਤ 36 ਅਰਬ ਡਾਲਰ ਸੀ ਪਰ ਕੁਝ ਸਮੇਂ ਵਿਚ ਹੀ ਕੰਪਨੀ ਦੇ ਸ਼ੇਅਰ ਚੜ੍ਹਨ ਕਾਰਨ ਸਕੌਟ ਦੀ ਜਾਇਦਾਦ ਕਾਫੀ ਵਧੀ ਹੈ। ਬੀਤੇ 11 ਮਹੀਨਿਆਂ ਵਿਚ ਉਹ 8 ਅਰਬ ਡਾਲਰ ਦਾ ਦਾਨ ਕਰ ਚੁੱਕੀ ਹੈ। ਫੋਬਰਸ ਮੁਤਾਬਕ, ‘‘ਹਾਲੇ ਉਨ੍ਹਾਂ ਦਾ ਨੈੱਟਵਰਕ 60 ਅਰਬ ਡਾਲਰ ਹੈ।’’ 2020 ’ਚ ਮੈਕੇਂਜ਼ੀ ਨੇ 500 ਸੰਗਠਨਾਂ ਨੂੰ 6 ਅਰਬ ਡਾਲਰ ਦਿੱਤੇ ਸਨ।

Share