ਜੇ ਵਾਧੂ ਟੈਸਟ ਹੋਣ, ਤਾਂ ਭਾਰਤ ‘ਚ ਚੀਨ ‘ਚ ਅਮਰੀਕਾ ਨਾਲੋਂ ਵੀ ਵੱਧ ਕੇਸ ਹੋਣ: ਟਰੰਪ

649
Share

ਵਾਸ਼ਿੰਗਟਨ, 10 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਜੇਕਰ ਕੋਵਿਡ-19 ਸਬੰਧੀ ਵਧੇਰੇ ਟੈਸਟ ਕੀਤੇ ਜਾਣ ਤਾਂ ਭਾਰਤ ਅਤੇ ਚੀਨ ਜਿਹੇ ਮੁਲਕਾਂ ‘ਚ ਅਮਰੀਕਾ ਨਾਲੋਂ ਵੀ ਵੱਧ ਕੇਸ ਹੋਣਗੇ। ਟਰੰਪ ਨੇ ਮੇਨ ਸਥਿਤ ਪਿਓਰੀਟਿਨ ਮੈਡੀਕਲ ਪ੍ਰੋਡੱਕਟਸ ‘ਚ ਇਹ ਟਿੱਪਣੀ ਕਰਦਿਆਂ ਕਿਹਾ ਕਿ ਅਮਰੀਕਾ ਨੇ ਹੁਣ ਤੱਕ ਦੋ ਕਰੋੜ ਟੈਸਟ ਕੀਤੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਮੁਕਾਬਲੇ ਜਰਮਨੀ ਨੇ 40 ਲੱਖ ਅਤੇ ਦੱਖਣੀ ਕੋਰੀਆ ਨੇ 30 ਲੱਖ ਟੈਸਟ ਕੀਤੇ ਹਨ। ਜੌਹਨਜ਼ ਹੌਪਕਿਨਸ ਕਰੋਨਾਵਾਇਰਸ ਰਿਸੋਰਸ ਸੈਂਟਰ ਅਨੁਸਾਰ ਅਮਰੀਕਾ ਵਿਚ ਕਰੋਨਾਵਾਇਰਸ ਦੇ ਕਰੀਬ 19 ਲੱਖ ਕੇਸ ਹਨ, ਜਿਨ੍ਹਾਂ ‘ਚੋਂ ਇੱਕ ਲੱਖ 9 ਹਜ਼ਾਰ ਮੌਤਾਂ ਹੋਈਆਂ ਹਨ। ਭਾਰਤ ਅਤੇ ਚੀਨ ਵਿਚ ਕੋਰੋਨਾਵਾਇਰਸ ਦੇ ਕ੍ਰਮਵਾਰ 2,36,184 ਅਤੇ 84,177 ਕੇਸ ਹਨ।


Share