ਜੇ.ਡੀ.ਯੂ. ਵੱਲੋਂ ਯੂ.ਪੀ. ਦੀਆਂ ਵਿਧਾਨ ਸਭਾ ਚੋਣਾਂ ਇਕੱਲੇ ਲੜਨ ਦਾ ਐਲਾਨ

258
Share

ਨਵੀਂ ਦਿੱਲੀ, 22 ਜਨਵਰੀ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਭਾਜਪਾ ਵੱਲੋਂ ਗਠਜੋੜ ਦੀ ਤਜਵੀਜ਼ ਉਪਰ ਕੋਈ ਹੁੰਗਾਰਾ ਨਾ ਭਰਨ ਕਰਕੇ ਜਨਤਾ ਦਲ (ਯੂ) ਨੇ ਅੱਜ ਯੂ.ਪੀ. ਵਿਧਾਨ ਸਭਾ ਚੋਣਾਂ ਲਈ 26 ਸੀਟਾਂ ਤੋਂ ਉਮੀਦਵਾਰਾਂ ਖੜ੍ਹੇ ਕਰਨ ਦਾ ਐਲਾਨ ਕਰ ਦਿੱਤਾ। ਪਾਰਟੀ ਘੱਟੋ-ਘੱਟ 51 ਹਲਕਿਆਂ ਤੋਂ ਚੋਣ ਲੜੇਗੀ। ਵਰਨਣਯੋਗ ਹੈ ਕਿ ਬਿਹਾਰ ਵਿਚ ਦੋਵਾਂ ਪਾਰਟੀਆਂ ਦੀ ਸਾਂਝੀ ਸਰਕਾਰ ਹੈ।

Share