ਜੇਲ੍ਹਾਂ ’ਚ ਕੈਦੀਆਂ ਦੇ ਤਬਾਦਲੇ ਤੋਂ ਬਾਅਦ ਹੋਇਆ ਕੋਰੋਨਾਵਾਇਰਸ ਕੇਸਾਂ ’ਚ ਵਾਧਾ

221
Share

ਫਰਿਜ਼ਨੋ, 22 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਮਿਸ਼ੀਗਨ ਸਥਿਤ ਕਿਨਰੋਸ ਜੇਲ੍ਹ ਨੂੰ ਉੱਥੇ ਦੇ ਕੈਦੀਆਂ ਅਤੇ ਅਧਿਕਾਰੀਆਂ ਦੁਆਰਾ ਇਸਦੇ ਦੂਰ-ਦੁਰਾਡੇ ਖੇਤਰ ਵਿਚ ਹੋਣ ਕਰਕੇ ਕੋਵਿਡ-19 ਦੀ ਲਾਗ ਦੇ ਫੈਲਣ ਤੋਂ ਸੁਰੱਖਿਅਤ ਮੰਨਿਆ ਜਾਂਦਾ ਸੀ। ਕਿਨਰੋਸ, ਅੱਪਰ ਪ੍ਰਾਇਦੀਪ ਵਿਚ ਏਅਰਫੋਰਸ ਦੇ ਬੇਸ ’ਤੇ ਬਣੀ ਜੇਲ੍ਹ ਹੈ, ਜੋ ਕਿ ਮਿਸ਼ੀਗਨ ਦੀਆਂ ਜ਼ਿਆਦਾਤਰ ਜੇਲ੍ਹਾਂ ਦੇ ਉਲਟ ਵਾਇਰਸ ਤੋਂ ਘੱਟ ਪ੍ਰਭਾਵਿਤ ਸੀ ਕਿਉਂਕਿ ਮਾਰਚ ਅਤੇ ਅਕਤੂਬਰ ਦੇ ਵਿਚਕਾਰ ਇੱਥੇ ਵਾਇਰਸ ਦਾ ਸਿਰਫ ਇੱਕ ਕੇਸ ਹੋਇਆ ਸੀ। ਪਰ 28 ਅਕਤੂਬਰ ਨੂੰ, ਸੁਧਾਰ ਘਰ ਅਧਿਕਾਰੀਆਂ ਨੇ ਮਾਰਕਿਉਟੀ ਸ਼ਾਖਾ ਜੇਲ੍ਹ ਤੋਂ ਨੌਂ ਕੈਦੀਆਂ ਨੂੰ ਕਿਨਰੋਸ ਵਿਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਕਿ ਅਕਤੂਬਰ ਦੇ ਅਖੀਰ ਤੱਕ 837 ਪੁਸ਼ਟੀ ਕੀਤੇ ਕੇਸ ਸਨ, ਜਿਨ੍ਹਾਂ ਵਿਚੋਂ 350 ਵਾਇਰਸ ਦੇ ਮਾਮਲੇ ਕੈਦੀਆਂ ਦੇ ਤਬਾਦਲੇ ਮੌਕੇ ਵੀ ਕਿਰਿਆਸ਼ੀਲ ਸਨ। ਇਸ ਤਬਾਦਲੇ ਦੇ ਤਕਰੀਬਨ ਤਿੰਨ ਹਫ਼ਤਿਆਂ ਬਾਅਦ ਸੁਧਾਰ ਵਿਭਾਗ ਦੇ ਅੰਕੜਿਆਂ ਅਨੁਸਾਰ ਕਿਨਰੋਸ ਵਿਚ ਵੀ ਕੋਰੋਨਾਵਾਇਰਸ ਨੇ ਦਸਤਕ ਦੇ ਦਿੱਤੀ, ਹਾਲਾਂਕਿ ਏਜੰਸੀ ਦੇ ਅਧਿਕਾਰੀ ਕਹਿੰਦੇ ਹਨ ਕਿ ਇਹ ਪ੍ਰਕੋਪ ਤਬਾਦਲੀ ਕਾਰਨ ਨਹੀਂ ਹੋਈ ਹੈ। ਜਦਕਿ 1,100 ਤੋਂ ਵੱਧ ਕੈਦੀ ਕੋਰੋਨਾ ਨਾਲ ਸੰਕਰਮਿਤ ਹੋਏ ਹਨ ਅਤੇ ਘੱਟੋ-ਘੱਟ ਸੱਤ ਦੀ ਮੌਤ ਹੋ ਜਾਣ ਦੇ ਇਲਾਵਾ 100 ਤੋਂ ਵੱਧ ਗਾਰਡ ਵੀ ਬਿਮਾਰ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਿਨਰੋਸ ਆਏ ਕੈਦੀਆਂ ਦਾ ਦੋ ਵਾਰ ਤਬਾਦਲਾ ਕੀਤਾ ਗਿਆ ਸੀ ਅਤੇ ਕੈਦੀਆਂ ਨੇ ਮਾਰਕਿਉਟੀ ਤੋਂ ਕਿਨਰੋਸ ਰਵਾਨਾ ਹੋਣ ਤੋਂ ਪਹਿਲਾਂ ਉਥੇ ਕੋਵਿਡ-19 ਲਈ ਸਕਾਰਾਤਮਕ ਟੈਸਟ ਕੀਤਾ ਸੀ। ਸੰਯੁਕਤ ਰਾਜ ਦੀਆਂ ਜੇਲ੍ਹਾਂ ਵਿਚ 275,000 ਤੋਂ ਵੱਧ ਵਾਇਰਸ ਦੇ ਕੇਸ ਹੋ ਚੁੱਕੇ ਹਨ ਕਿਉਂਕਿ ਜੇਲ੍ਹਾਂ ਵਿਚ ਸਮਾਜਿਕ ਦੂਰੀਆਂ ਦੀ ਅਸਲ ਵਿਚ ਪਾਲਣਾਂ ਨਹੀਂ ਹੁੰਦੀ। ਮਿਸ਼ੀਗਨ ਵਿਚ ਕਿਸੇ ਵੀ ਰਾਜ ਦੀ ਜੇਲ੍ਹ ਪ੍ਰਣਾਲੀ ਨਾਲੋਂ ਸਭ ਤੋਂ ਜ਼ਿਆਦਾ ਵਾਇਰਸ ਦਾ ਪ੍ਰਕੋਪ ਹੋਇਆ ਹੈ। ਮਾਰਚ ਤੋਂ ਬਾਅਦ ਤਕਰੀਬਨ 20,000 ਕੈਦੀ ਵਾਇਰਸ ਨਾਲ ਸੂਬੇ ਦੀਆਂ ਜੇਲ੍ਹਾਂ ਵਿਚ ਸੰਕਰਮਿਤ ਹੋਏ ਹਨ ਅਤੇ ਘੱਟੋ-ਘੱਟ 102 ਦੀ ਮੌਤ ਹੋ ਵੀ ਚੁੱਕੀ ਹੈ। ਇਸਦੇ ਨਾਲ ਹੀ ਕੇਂਦਰੀ ਮਿਸ਼ੀਗਨ ਸੁਧਾਰ ਸੁਵਿਧਾ ਵਿਚ ਇਸ ਵੇਲੇ 2000 ਤੋਂ ਵੱਧ ਕੈਦੀ ਸਕਾਰਾਤਮਕ ਟੈਸਟ ਕਰ ਰਹੇ ਹਨ।

Share