ਜਲੰਧਰ, 9 ਜੂਨ (ਪੰਜਾਬ ਮੇਲ)- ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਗੁਰਦੁਆਰਾ ਸਰਾਜਗੰਜ ‘ਚ 50 ਦੇ ਕਰੀਬ ਲੋੜਵੰਦ ਗ੍ਰੰਥੀਆਂ ਦੀ ਸਹਾਇਤਾ ਕਰਕੇ ਜੂਨ 1984 ਦੀ ਵਰ੍ਹੇਗੰਢ ਮਨਾਈ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਪਰਮਿੰਦਰਪਾਲ ਸਿੰਘ ਖਾਲਸਾ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਜੂਨ 1984 ਦੇ ਖ਼ੂਨੀ ਸਾਕੇ ਨਾਲ ਸਬੰਧਤ ਸਾਰੇ ਖ਼ੁਫ਼ੀਆ ਦਸਤਾਵੇਜ਼ ਰਿਲੀਜ਼ ਕਰਵਾ ਕੇ ਘਟਨਾ ਦੀ ਪੂਰੀ ਜਾਂਚ ਕੀਤੀ ਜਾਵੇ ਤੇ ਦੱਖਣੀ ਅਫ਼ਰੀਕਾ ਦੀ ਤਰਜ਼ ਉੱਤੇ ਟਰੁੱਥ ਕਮਿਸ਼ਨ ਬਣਾਇਆ ਜਾਵੇ। ਸ਼੍ਰੀ ਖਾਲਸਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਸਾਕੇ ਸਬੰਧੀ ਅਸੈਂਬਲੀ ‘ਚ ਮਤਾ ਪਾਸ ਕਰਵਾ ਕੇ ਸੰਸਦ ਅੱਗੇ ਮੁਆਫ਼ੀ ਮੰਗਣ ਦਾ ਪ੍ਰਸਤਾਵ ਪੇਸ਼ ਕਰੇ। ਇਸ ਮੌਕੇ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਗ੍ਰੰਥੀ ਸਿੰਘਾਂ ਸਣੇ ਹੋਰ ਲੋੜਵੰਦ ਸੇਵਾਦਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ।