ਜੁਲਾਈ ਦੇ ਅਖੀਰਲੇ ਦੋ ਹਫਤਿਆਂ ‘ਚ ਅਮਰੀਕਾ ਦੇ 97 ਹਜ਼ਾਰ ਤੋਂ ਵੱਧ ਬੱਚੇ ਹੋਏ ਕੋਰੋਨਾ ਪੀੜਤ

565
Share

ਵਾਸ਼ਿੰਗਟਨ, 12 ਅਗਸਤ (ਪੰਜਾਬ ਮੇਲ)- ਅਮਰੀਕੀ ਅਕੈਡਮੀ ਆਫ਼ ਪੀਡੀਆਟ੍ਰਿਕਸ ਅਤੇ ਚਿਲਡਰਨ ਹੌਸਪਿਟਲ ਐਸੋਸੀਏਸ਼ਨ ਦੀ ਇੱਕ ਨਵੀਂ ਰਿਪੋਰਟ ਮੁਤਾਬਕ ਜੁਲਾਈ ਦੇ ਅਖੀਰਲੇ ਦੋ ਹਫ਼ਤਿਆਂ ਵਿਚ ਅਮਰੀਕਾ ਦੇ 97 ਹਜ਼ਾਰ ਤੋਂ ਵੱਧ ਬੱਚਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ। ਜਾਰੀ ਕੀਤੀ ਗਈ ਰਿਪੋਰਟ ‘ਚ ਦੱਸਿਆ ਗਿਆ ਕਿ 16 ਤੋਂ 30 ਜੁਲਾਈ ਤੱਕ 97 ਹਜ਼ਾਰ 78 ਨਵੇਂ ਬੱਚਿਆਂ ਵਿਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ। ਇਹ 40 ਫੀਸਦੀ ਵਾਧਾ ਸੀ। ਰਿਪੋਰਟ ਵਿਚ ਕਿਹਾ ਗਿਆ ਕਿ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਥ 3 ਲੱਖ 38 ਹਜ਼ਾਰ ਬੱਚਿਆਂ ‘ਚ ਕੋਰੋਨਾ ਦੇ ਲੱਛਣ ਮਿਲੇ। ਇਹ ਕੁੱਲ ਆਬਾਦੀ ਵਿਚ ਪ੍ਰਤੀ ਇੱਕ ਲੱਖ ਬੱਚਿਆਂ ‘ਤੇ 447 ਮਾਮਲੇ ਹਨ।


Share