ਜੁਲਾਈ ‘ਚ ਸਿਖਰ ‘ਤੇ ਹੋਵੇਗੀ ਕੋਰੋਨਾ ਮਹਾਂਮਾਰੀ : ਮਾਹਰ

798
ਨਵੀਂ ਦਿੱਲੀ, 8 ਮਈ (ਪੰਜਾਬ ਮੇਲ)- ਮਾਹਰਾਂ ਦਾ ਕਹਿਣਾ ਹੈ ਕਿ ਕੋਰੋਨਾ ਬੀਮਾਰੀ ਹਾਲੇ ਫ਼ਿਲਹਾਲ ਤਾਂ ਰੁਕੇਗੀ ਨਹੀਂ ਇਸ ਨੂੰ ਕੁੱਝ ਦੇਰ ਹੋਰ ਲੱਗੇਗੀ ਫਿਰ ਇਸ ‘ਤੇ ਕਾਬੂ ਪਾ ਲਿਆ ਜਾਵੇਗਾ। ਇੰਡੀਅਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਡਾਇਰੈਕਟਰ ਨੇ ਕਿਹਾ ਕਿ ਦੇਸ਼ ਵਿੱਚ ਕੋਵਿਡ -19 ਮਹਾਂਮਾਰੀ ਅਜੇ ਵੀ ਸਿਖਰ ਉੱਤੇ ਨਹੀਂ ਪਹੁੰਚੀ ਹੈ। ਡਾ: ਰਣਦੀਪ ਗੁਲੇਰੀਆ ਅਨੁਸਾਰ ਅੰਕੜਿਆਂ ਅਤੇ ਇੱਥੇ ਵੱਧ ਰਹੇ ਕੇਸਾਂ ਨਾਲ ਲੱਗਦਾ ਹੈ ਕਿ ਇਹ ਮਹਾਂਮਾਰੀ ਜੂਨ ਅਤੇ ਜੁਲਾਈ ਵਿੱਚ ਆਪਣੇ ਸਿਖਰ ਉੱਤੇ ਹੋਵੇਗੀ ਪਰ, ਇਸ ਵਿੱਚ ਬਹੁਤ ਸਾਰੇ ਰੂਪ ਹਨ ਅਤੇ ਸਮੇਂ ਦੇ ਬੀਤਣ ਨਾਲ ਅਸੀਂ ਇਹ ਜਾਣਨ ਦੇ ਯੋਗ ਹੋਵਾਂਗੇ ਕਿ ਇਹ ਬਿਮਾਰੀ ਕਿੰਨੀ ਫੈਲੀ ਹੈ।  ਜ਼ਿਕਰਯੋਗ ਹੈ ਕਿ ਲਾਕਡਾਊਨ ਦੇ ਪਹਿਲੇ ਦਿਨ 25 ਮਾਰਚ ਨੂੰ ਭਾਰਤ ਵਿੱਚ ਕੋਵਿਡ -19 ਦੇ 600 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ ਅਤੇ 13 ਲੋਕਾਂ ਦੀ ਮੌਤ ਹੋ ਗਈ ਸੀ। ਕੋਰੋਨਾ ਨਾਲ ਕੇਰਲ ਵਿੱਚ ਸਭ ਤੋਂ ਜ਼ਿਆਦਾ ਰਿਕਵਰੀ ਰੇਟ ਅਤੇ ਸਭ ਤੋਂ ਘੱਟ ਮਰਨ ਵਾਲਿਆਂ ਦੀ ਗਿਣਤੀ ਰਹੀ ਜਦਕਿ ਸਿੱਕਮ ਇਕਲੌਤਾ ਅਜਿਹਾ ਸੂਬਾ ਹੈ ਜਿਥੇ ਕੋਵਿਡ -19 ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ। ਇਸ ਤਰਾਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਅਤੇ ਕੋਰੋਨਾ ਨੂੰ ਹਰਾ ਕੇ ਹੀ ਦਮ ਲਿਆ ਜਾਵੇਗਾ। ਕਿਉਂਕਿ ਮਿਹਨਤ ਆਖ਼ਰ ਰੰਗ ਲਿਆਂਉਂਦੀ ਹੀ ਹੈ।