ਜੁਗਨੀ ਗਰੁੱਪ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਰੋਸ਼ ਮਾਰਚ 

480
Share

ਫਤਿਹਗੜ੍ਹ ਸਾਹਿਬ, 2 ਸਤੰਬਰ (ਪੰਜਾਬ ਮੇਲ)- ਸਮਾਜਸੇਵੀ ਸੰਸਥਾ ਜੁਗਨੀ ਗਰੁੱਪ ਸਟੂਡੈਂਟਸ ਯੂਨੀਅਨ ਵੱਲੋਂ ਕਰਨਾਲ ਵਿਖੇ ਕਿਸਾਨਾਂ ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਗੁਰੂਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੱਕ ਵਿਸ਼ਾਲ ਰੋਸ਼ ਮਾਰਚ ਕੱਢਿਆ ਗਿਆ। ਇਸ ਮੌਕੇ ਜੁਗਨੀ ਗਰੁੱਪ ਦੇ ਪ੍ਰਧਾਨ ਨੇ ਇਸ ਰੋਸ ਮਾਰਚ ਵਿੱਚ ਸ਼ਾਮਲ ਵਿਅਕਤੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਪੁਲਿਸ ਤੇ ਤਾਕਤ ਦੀ ਵਰਤੋਂ ਨਾਲ ਇਸ ਕਿਸਾਨੀ ਘੋਲ ਨੂੰ ਬੰਦ ਕਰਵਾਉਣਾ ਚਾਹ ਰਹੀ ਹੈ,‌ ਲੇਕਿਨ ਕਿਸਾਨ ਹਰ ਹਾਲ ਵਿੱਚ ਖੇਤੀ ਕਾਨੂੰਨ ਰੱਦ ਕਰਾ ਕੇ ਹੀ ਵਾਪਸ ਆਉਣਗੇ।ਉਹਨਾਂ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਲਾਠੀਚਾਰਜ ਕਰਨ ਦੀ ਕਾਰਵਾਈ ਇਸ ਦਾ ਵਿਰੋਧ ਕੀਤਾ। ਇਸ ਮੌਕੇ ਜੁਗਨੀ ਗਰੁੱਪ ਦੇ ਮੁੱਖ ਸਲਾਹਕਾਰ ਗੁਰਪ੍ਰੀਤ ਸਿੰਘ ਵਿੱਕੀ ਵੱਲੋਂ ਕਿਹਾ ਗਿਆ ਕਿ ਇਹ ਖੇਤੀ ਕਾਨੂੰਨ ਕਿਸਾਨਾਂ ਨੂੰ ਮਨਜ਼ੂਰ ਨਹੀਂ ਹਨ,ਇਸ ਲਈ ਸਰਕਾਰ ਨੂੰ ਹਰ ਹਾਲਤ ਵਿੱਚ ਇਹ ਕਾਨੂੰਨ ਰੱਦ ਹੀ ਕਰਨੇ ਪੈਣੇ ਹਨ। ਇਸ ਮੌਕੇ ਸਮਰਦੀਪ ਸਿੰਘ ਪੰਧੇਰ, ਭੁਪਿੰਦਰ ਸਿੰਘ ਜੈਲਦਾਰ, ਸੁਬੇਗ ਸਿੰਘ, ਸੁਪਿੰਦਰ ਸਿੰਘ ਬਾਵਾ, ਅਮਰੀਕ ਸਿੰਘ ਚੁੰਨੀਮਾਜਰਾ, ਜੁਗਰਾਜ ਸਿੰਘ, ਜਸ਼ਨਦੀਪ ਸਿੰਘ, ਸਤਨਾਮ ਸਿੰਘ, ਪਵਿੱਤਰ ਸਿੰਘ, ਸੁਰਿੰਦਰ ਸਿੰਘ, ਦਲੇਰ ਸਿੰਘ, ਬਲਵਿੰਦਰ ਸਿੰਘ, ਸਤਿੰਦਰ ਸਿੰਘ ਆਦਿ ਹਾਜ਼ਰ ਸਨ।

Share