ਜੀ-7 ਮੁਲਕ ਸਾਰਿਆਂ ਬਾਰੇ ਸੋਚਦੇ ਨੇ: ਜਰਮਨ ਚਾਂਸਲਰ

180
German Chancellor Angela Merkel speaks during the handover of the annual expert report from the Commission of Experts for Research and Innovation in Berlin, Feb. 17, 2016. Rainer Jensen—dpa/Corbis
Share

ਕੈਰਬਿਸ ਬੇਅ, 11 ਜੂਨ (ਪੰਜਾਬ ਮੇਲ)- ਜਰਮਨ ਚਾਂਸਲਰ ਏਂਜਲਾ ਮਰਕਲ ਨੇ ਕਿਹਾ ਕਿ ਜੀ-7 ਮੈਂਬਰ ਮੁਲਕਾਂ ਨੇ ਕਰੋਨਾਵਾਇਰਸ ਵੈਕਸੀਨਾਂ ਦੇ ਮਾਮਲੇ ਵਿਚ ‘ਬਹੁਤ ਚੰਗੇ ਨਤੀਜੇ’ ਦਿੱਤੇ ਹਨ ਤੇ ਕੁੱਲ ਆਲਮ ਨੂੰ ਵਿਖਾ ਦਿੱਤਾ ਹੈ ਕਿ ਉਹ ਸੁਆਰਥੀ ਨਹੀਂ ਹਨ ਤੇ ਸਾਰਿਆਂ ਬਾਰੇ ਸੋਚਦੇ ਹਨ। ਉਧਰ ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਜੀ-7 ਮੁਲਕਾਂ ਦੀ ਮੀਟਿੰਗ ਤੋਂ ਪਹਿਲਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਇਸ ਸਮੂਹ ਦੇ ਮੈਂਬਰ ਮੁਲਕ ਕੁੱਲ ਆਲਮ ਦੇ ਮੁਲਕਾਂ ਨੂੰ 1 ਅਰਬ ਖੁਰਾਕਾਂ ਮੁਹੱਈਆ ਕਰਵਾਉਣ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨਗੇ। ਜਰਮਨੀ ਨੇ ਕਿਹਾ ਕਿ ਉਸ ਦੀ ਇਸ ਸਾਲ ਦੇ ਅੰਤ ਤੱਕ 3 ਕਰੋੜ ਵੈਕਸੀਨ ਖੁਰਾਕਾਂ ਦਾਨ ਕਰਨ ਦੀ ਯੋਜਨਾ ਹੈ।

Share