ਜੀਓ ਦੇ ਸਿੰਮ ਹੋਰ ਕੰਪਨੀਆਂ ’ਚ ਪੋਰਟ ਕਰਵਾਉਣ ਲਈ ਲੱਗੀ ਭੀੜ

419
Share

ਨਵੀਂ ਦਿੱਲੀ, 20 ਦਸੰਬਰ (ਪੰਜਾਬ ਮੇਲ)- ਸਿੰਘੂ ਬਾਰਡਰ ਦੀ ਸਟੇਜ ਤੋਂ ਅੰਦੋਲਨਕਾਰੀ ਕਿਸਾਨ ਆਗੂਆਂ ਵੱਲੋਂ ਜੀਓ ਸਿੰਮਾਂ ਤੇ ਅੰਬਾਨੀ-ਅਡਾਨੀ ਦੀਆਂ ਕੰਪਨੀਆਂ ਦੇ ਉਤਪਾਦਾਂ ਦਾ ਬਾਈਕਾਟ ਕਰਨ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ ਹੋਰਨਾਂ ਮੋਬਾਈਲ ਕੰਪਨੀਆਂ ਦੇ ਏਜੰਟਾਂ ਨੇ ਇੱਥੇ ਆਰਜ਼ੀ ਡੇਰੇ ਲਾ ਲਏ ਹਨ। ਜੀਓ ਦੇ ਸਿੰਮ ਬਦਲਣ ਲਈ ਕਿਸਾਨਾਂ ਦੀ ਭੀੜ ਇਨ੍ਹਾਂ ਆਰਜ਼ੀ ਟਿਕਾਣਿਆਂ ਉਪਰ ਦੇਖੀ ਜਾ ਸਕਦੀ ਹੈ। ਇਹ ਕੰਪਨੀਆਂ ਮੁਫ਼ਤ ਵਿਚ ਹੀ ਸਿੰਮ ਤਬਦੀਲ (ਪੋਰਟ) ਕਰ ਰਹੀਆਂ ਹਨ। ਸਿੰਘੂ ਸਰਹੱਦ ਉਪਰ ਅਜਿਹੇ ਦਰਜਨ ਦੇ ਕਰੀਬ ਸਟਾਲ ਲੱਗੇ ਹੋਏ ਹਨ। ਪੰਜਾਬ ਵਿਚ ਮੌਲ, ਪੈਟਰੋਲ ਪੰਪਾਂ ਤੇ ਟੌਲ-ਪਲਾਜ਼ਿਆਂ ਉਪਰ ਕਿਸਾਨਾਂ ਨੇ ਪਹਿਲਾਂ ਹੀ ਧਰਨੇ ਲਾਏ ਹੋਏ ਹਨ। ਇਕ ਆਰਜ਼ੀ ਦੁਕਾਨਦਾਰ ਨੇ ਦੱਸਿਆ ਕਿ ਉਸ ਕੋਲ ਰੋਜ਼ਾਨਾ 60-70 ਮੋਬਾਈਲ ਸਿੰਮ ਹੋਰ ਕੰਪਨੀਆਂ ਦੇ ਸਿੰਮਾਂ ਵਿਚ ਬਦਲੇ ਜਾ ਰਹੇ ਹਨ।

Share