ਜਿਲ ਬਾਇਡਨ ਵੱਲੋਂ ਵ੍ਹਾਈਟ ਹਾਊਸ ’ਚ ਛੁੱਟੀਆਂ ਦੇ ਸੀਜ਼ਨ ਸ਼ੁਰੂਆਤ

201
Share

-ਕ੍ਰਿਸਮਿਸ ਟ੍ਰੀ ਦਾ ਉਦਘਾਟਨ ਕਰਕੇ ਕੀਤੀ ਸ਼ੁਰੂਆਤ
ਵਾਸ਼ਿੰਗਟਨ, 24 ਨਵੰਬਰ (ਪੰਜਾਬ ਮੇਲ)- ਅਮਰੀਕਾ ਦੀ ਪਹਿਲੀ ਮਹਿਲਾ ਜਿਲ ਬਾਇਡਨ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ’ਚ ਸਰਕਾਰੀ ਬਲੂ ਰੂਮ ਵਿਚ ਕ੍ਰਿਸਮਿਸ ਟ੍ਰੀ ਦਾ ਉਦਘਾਟਨ ਕਰਕੇ ਛੁੱਟੀਆਂ ਦੇ ਸੀਜ਼ਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਬਲੂ ਰੂਮ ’ਚ 5.6 ਮੀਟਰ ਉ¤ਚਾ ਕ੍ਰਿਸਮਸ ਟ੍ਰੀ ਰੱਖਿਆ। ਜਿਲ ਨੇ ਕਿਹਾ ਕਿ ਇਹ ਬਹੁਤ ਸੁੰਦਰ ਹੈ। ਇਸ ਮਗਰੋਂ ਜਿਲ ਰਾਸ਼ਟਰਪਤੀ ਜੋਅ ਬਾਇਡਨ ਦੇ ਨਾਲ ਉ¤ਤਰੀ ਕੈਰੋਲੀਨਾ ਵਿਚ ਫ਼ੌਜ ਦੇ ਫੋਰਟ ਬ੍ਰੈਗ ਵਿਚ ਗਈ, ਜਿੱਥੇ ਉਨ੍ਹਾਂ ਨੇ ਸੇਵਾ ਕਰਨ ਵਾਲੇ ਮੈਂਬਰਾਂ ਅਤੇ ਫ਼ੌਜੀ ਪਰਿਵਾਰਾਂ ਨਾਲ ‘ਫ੍ਰੈਂਡਸਗਿਵਿੰਗ’ ਦਾ ਜਸ਼ਨ ਮਨਾਇਆ।
ਇਨ੍ਹਾਂ ਦੋਵੇਂ ਜਸ਼ਨਾਂ ਨਾਲ ਹੀ ਵ੍ਹਾਈਟ ਹਾਊਸ ’ਚ ਛੁੱਟੀਆਂ ਦੇ ਸੀਜ਼ਨ ਦੀ ਸ਼ੁਰੂਆਤ ਹੋਈ, ਜਿਸ ਨੂੰ ਪਿਛਲੇ ਸਾਲ ਨਾਲੋਂ ਜ਼ਿਆਦਾ ਧੂਮਧਾਮ ਨਾਲ ਮਨਾਏ ਜਾਣ ਦੀ ਉਮੀਦ ਹੈ। ਅਜਿਹਾ ਇਸ ਲਈ ਹੈ ਕਿਉਂਕਿ ਜਨਤਕ ਸਿਹਤ ਅਧਿਕਾਰੀਆਂ ਨੇ ਕੋਵਿਡ-19 ਵਿਰੋਧੀ ਟੀਕਾ ਲਗਵਾ ਚੁੱਕੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਬਜਾਏ ਆਪਣੇ ਅਜ਼ੀਜ਼ਾਂ ਨਾਲ ਬਾਹਰ ਜਸ਼ਨ ਮਨਾਉਣ ਦੀ ਇਜਾਜ਼ਤ ਦੇ ਦਿੱਤੀ ਹੈ।
ਜੋਅ ਬਾਇਡਨ ਅਤੇ ਉਨ੍ਹਾਂ ਦੀ ਪਤਨੀ ਜਿਲ ਫੋਰਟ ਨੇ ਬ੍ਰੈਗ ਵਿਖੇ ਫ਼ੌਜੀ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਭੋਜਨ ਕੀਤਾ। ਰਾਸ਼ਟਰਪਤੀ ਨੇ ਵੱਖ-ਵੱਖ ਮੁਹਿੰਮਾਂ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਫ਼ੌਜੀ ਜਵਾਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਬਹੁਤ ਕੁਝ ਕਰਦੇ ਹੋ। ਤੁਸੀਂ ਲੋਕ ਦੁਨੀਆਂ ਦੀ ਸਭ ਤੋਂ ਵਧੀਆ ਫ਼ੌਜ ਹੋ ਅਤੇ ਮੈਂ ਤੁਹਾਡੇ ਨਾਲ ਇੱਥੇ ਮੌਜੂਦ ਹੋ ਕੇ ਮਾਣ ਮਹਿਸੂਸ ਕਰ ਰਿਹਾ ਹਾਂ।

 


Share