ਜਾਵੇਦ ਅਖ਼ਤਰ ਵੱਲੋਂ ਕੰਗਨਾ ਖਿਲਾਫ ਮਾਣਹਾਨੀ ਦੇ ਮਾਮਲੇ ’ਚ ਅਦਾਲਤ ਵੱਲੋਂ ਪਹਿਲੀ ਫਰਵਰੀ ਤੱਕ ਰਿਪੋਰਟ ਪੇਸ਼ ਕਰਨ ਦੇ ਹੁਕਮ

454
Share

ਪੁਲਿਸ ਨੇ ਅਦਾਲਤ ’ਚ ਅਰਜ਼ੀ ਦੇ ਕੇ ਸਮਾਂ ਮੰਗਿਆ
ਮੁੰਬਈ, 16 ਜਨਵਰੀ (ਪੰਜਾਬ ਮੇਲ)- ਬਾਲੀਵੁੱਡ ਦੇ ਗੀਤਕਾਰ ਜਾਵੇਦ ਅਖ਼ਤਰ ਵਲੋਂ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਮਾਣਹਾਨੀ ਦੇ ਮਾਮਲੇ ਵਿਚ ਮੈਜਿਸਟਰੇਟ ਅਦਾਲਤ ਨੇ ਪੁਲਿਸ ਨੂੰ ਇਕ ਫਰਵਰੀ ਤਕ ਰਿਪੋਰਟ ਪੇਸ਼ ਕਰਨ ਦਾ ਸਮਾਂ ਦੇ ਦਿੱਤਾ ਹੈ। ਅਦਾਲਤ ਨੇ ਪਿਛਲੇ ਸਾਲ ਦਸੰਬਰ ਵਿਚ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਨ ਤੇ 16 ਜਨਵਰੀ ਤੱਕ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਪੁਲਿਸ ਨੇ ਅੱਜ ਅਰਜ਼ੀ ਦੇ ਕੇ ਅਦਾਲਤ ਤੋਂ ਸਮਾਂ ਮੰਗਿਆ ਸੀ। ਦੱਸਣਯੋਗ ਹੈ ਕਿ ਜਾਵੇਦ ਨੇ ਦੋਸ਼ ਲਾਏ ਸਨ ਕਿ ਕੰਗਨਾ ਨੇ ਉਸ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ।

Share