ਜਾਰਡਨ ’ਚ ਤਖਤਾਪਲਟ ਨਾਕਾਮ, ਸਪੋਰਟ ’ਚ ਆਏ ਅਮਰੀਕਾ ਸਣੇ ਕਈ ਮੁਲਕ

157
Share

ਅੱਮਾਨ, 5 ਅਪ੍ਰੈਲ (ਪੰਜਾਬ ਮੇਲ)- ਮੱਧ-ਪੂਰਬੀ ਮੁਲਕ ਜਾਰਡਨ ਤਖਤਾਪਲਟ ਦੀਆਂ ਖਬਰਾਂ ਨੂੰ ਲੈ ਕੇ ਦੁਨੀਆਂ ਭਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਥੋਂ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਮੁਲਕ ਨੇ ਘਟਿਆ ਸਾਜ਼ਿਸ਼ ਨੂੰ ਅਸਫਲ ਕਰ ਦਿੱਤਾ ਹੈ। ਵਿਦੇਸ਼ ਮੰਤਰੀ ਅਯਮਾਨ ਸਫਾਦੀ ਨੇ ਐਤਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਗੱਲ ਆਖੀ ਹੈ। ਇਕ ਦਿਨ ਪਹਿਲਾਂ ਹੀ ਬਾਦਸ਼ਾਹ ਅਬਦੁੱਲਾ ਦੇ ਰਿਸ਼ਤੇਦਾਰ ਨੂੰ ਨਜ਼ਰਬੰਦ ਕੀਤਾ ਗਿਆ ਸੀ।¿;
ਸਫਾਦੀ ਨੇ ਕਿਹਾ ਕਿ ਇਸ ਤੋਂ ਬਾਅਦ ਸਪੱਸ਼ਟ ਹੋ ਗਿਆ ਹੈ ਕਿ ਸਾਜ਼ਿਸ਼ ਤੋਂ ਬਾਅਦ ਉਹ ਕਾਰਵਾਈ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਦੱਸਿਆ ਕਿ 14 ਤੋਂ 16 ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਜਾਰਡਨ ਦੇ ਸ਼ਾਸਕ ਅਬਦੁੱਲਾ-2 ਦੀ ਉਨ੍ਹਾਂ ਦੇ ਭਰਾ ਹਮਜ਼ਾ ਵੱਲੋਂ ਅਚਾਨਕ ਜਨਤਕ ਤੌਰ ’ਤੇ ਅਲੋਚਨਾ ਕੀਤੇ ਜਾਣ ਤੋਂ ਬਾਅਦ ਅਬਦੁੱਲਾ ਦਾ ਕਈ ਮੁਲਕਾਂ ਨੇ ਸਮਰਥਨ ਵੀ ਕੀਤਾ ਹੈ। ਹਮਜ਼ਾ ਨੇ ਮੁਲਕ ਚਲਾਉਣ ਦੇ ਤੌਰ ਤਰੀਕਿਆਂ ਨੂੰ ਲੈ ਕੇ ਅਬਦੁੱਲਾ ਦੀ ਅਲੋਚਨਾ ਕੀਤੀ ਸੀ।
ਇਸ ਵਿਚਾਲੇ ਅਮਰੀਕਾ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇਡ ਪ੍ਰਾਇਸ ਨੇ ਆਖਿਆ ਕਿ ਅਬਦੁੱਲਾ ਅਮਰੀਕਾ ਦੇ ਅਹਿਮ ਸਾਂਝੇਦਾਰ ਹਨ ਅਤੇ ਉਨ੍ਹਾਂ ਨੂੰ ਸਾਡਾ ਪੂਰਾ ਸਮਰਥਨ ਹੈ। ਅਮਰੀਕਾ ਜਾਰਡਨ ਨੂੰ ਆਪਣਾ ਅਹਿਮ ਸਹਿਯੋਗੀ ਮੰਨਦਾ ਹੈ ਅਤੇ ਉਹ ਉਸ ਨੂੰ ਫੌਜੀ ਉਪਕਰਣ ਅਤੇ ਸਹਾਇਤਾ ਪ੍ਰਦਾਨ ਕਰਦਾ ਹੈ। ਅਮਰੀਕਾ ਸਮਰਥਕ ਖਾੜ੍ਹੀ ਦੇ ਅਰਬ ਮੁਲਕਾਂ ਨੇ ਵੀ ਅਬਦੁੱਲਾ ਦੇ ਸਮਰਥਨ ਵਿਚ ਬਿਆਨ ਜਾਰੀ ਕੀਤੇ।

Share