ਜਾਰਜ ਫਲਾਇਡ ਦਾ ਪਰਿਵਾਰ 2.7 ਕਰੋੜ ਡਾਲਰ ਦੇ ਸਮਝੌਤੇ ’ਤੇ ਸਹਿਮਤ

413
Share

ਮਿਨੀਆਪੋਲਿਸ, 14 ਮਾਰਚ (ਪੰਜਾਬ ਮੇਲ)- ਪੁਲੀਸ ਹਿਰਾਸਤ ’ਚ ਸਿਆਹਫਾਮ ਜਾਰਜ ਫਲਾਇਡ ਨਾਂ ਦੇ ਵਿਅਕਤੀ ਦੀ ਮੌਤ ਦੇ ਮਾਮਲੇ ’ਚ ਮਿਨੀਆਪੋਲਿਸ ਸਿਟੀ ਕੌਂਸਲ ਉਸ (ਫਲਾਇਡ) ਦੇ ਪਰਿਵਾਰ ਨੂੰ 2.7 ਕਰੋੜ ਡਾਲਰ ਦੀ ਰਕਮ ਅਦਾ ਕਰਨ ਲਈ ਸਹਿਮਤ ਹੋਈ ਹੈ। ਕੌਂਸਲ ਦੇ ਮੈਂਬਰਾਂ ਨੇ ਮਾਮਲੇ ਸਬੰਧੀ ਫਲਾਇਡ ਦੇ ਪਰਿਵਾਰ ਦੇ ਨਾਗਰਿਕ ਅਧਿਕਾਰ ਦਾਅਵੇ ਦੇ ਨਿਬੇੜੇ ਲਈ ਵੱਖਰੀ ਬੈਠਕ ਕੀਤੀ ਅਤੇ ਫਿਰ ਉਹ ਸਹਿਮਤੀ ਨਾਲ ਲਏ ਫ਼ੈਸਲੇ ਦੇ ਨਾਲ ਇਸ ਦੀ ਰਕਮ ਦਾ ਐਲਾਨ ਕਰਨ ਲਈ ਅਦਾਲਤ ’ਚ ਵਾਪਸ ਆਏ। ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ 25 ਮਈ ਨੂੰ ਇੱਕ ਤਤਕਾਲੀ ਗੋਰੇ ਅਧਿਕਾਰੀ ਡੇਰੇਕ ਚਾਉਵਿਨ ਨੇ ਲੱਗਪਗ 9 ਮਿੰਟ ਤਕ ਫਲਾਇਡ ਦੀ ਧੌਣ ਨੂੰ ਆਪਣੇ ਗੋਡੇ ਨਾਲ ਦੱਬ ਕੇ ਰੱਖਿਆ ਸੀ, ਜਿਸ ਮਗਰੋਂ ਉਸ ਦੀ ਮੌਤ ਹੋ ਗਈ ਸੀ। ਫਲਾਇਡ ਦੇ ਪਰਿਵਾਰ ਨੇ ਵਕੀਲ ਬੇਨ ਕਰੰਪ ਨੇ ਇਸ ਨੂੰ ਕਿਸੇ ਨਾਗਰਿਕ ਅਧਿਕਾਰ ਦਾਅਵੇ ਲਈ ਮੁਕੱਦਮੇ ਤੋਂ ਪਹਿਲਾਂ ਸਭ ਤੋਂ ਵੱਡੀ ਸਮਝੌਤਾ ਰਾਸ਼ੀ ਦੱਸਿਆ ਹੈ। ਉਨ੍ਹਾਂ ਕਿਹਾ, ‘ਨਿਆਂ ਲਈ ਇੱਕ ਲੰਬਾ ਸਫਰ ਤੈਅ ਕੀਤਾ ਜਾਣਾ ਹੈ। ਇਹ ਨਿਆਂ ਦੀ ਦਿਸ਼ਾਂ ’ਚ ਚੁੱਕਿਆ ਗਿਆ ਸਿਰਫ਼ ਇੱਕ ਕਦਮ ਹੈ।’ ਫਲਾਇਡ ਦੇ ਪਰਿਵਾਰ ਦੇ ਇੱਕ ਹੋਰ ਵਕੀਲ ਨੇ ਕਿਹਾ ਕਿ ਸਮਝੌਤੇ ਦੀ ਇਹ ਰਾਸ਼ੀ ਕਿਸੇ ਸਿਆਹਫਾਮ ਵਿਅਕਤੀ ਦੀ ਮੌਤ ਹੋਣ ’ਤੇ ਉਸ ਦੇ ਨਾਗਰਿਕ ਅਧਿਕਾਰਾਂ ਦਾ ਮੁਲਾਂਕਣ ਕਰਨ ’ਚ ਬਦਲਾਅ ਲਿਆਏਗੀ।


Share