ਜਾਪਾਨ ’ਚ 7.0 ਦੀ ਤੀਬਰਤਾ ਦੇ ਜ਼ਬਰਦਸਤ ਭੂਚਾਲ ਦੇ ਲੱਗੇ ਝਟਕੇ

479
Share

ਟੋਕੀਓ, 13 ਫਰਵਰੀ (ਪੰਜਾਬ ਮੇਲ)-ਪੂਰਬੀ ਜਾਪਾਨ ਦੇ ਤੱਟ ’ਤੇ ਸ਼ਨੀਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 7.0 ਮਾਪੀ ਗਈ ਹੈ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਸਥਾਨਕ ਸਮੇਂ ਮੁਤਾਬਕ ਇਹ ਭੂਚਾਲ ਸ਼ਨੀਵਾਰ ਨੂੰ 11:08 ’ਤੇ ਆਇਆ।
ਯੂਨਾਈਟੇਡ ਸਟੇਟਸ ਜਿਓਲਾਜੀਕਲ ਸਰਵੇ ਮੁਤਾਬਕ ਨਾਮੀ, ਜਾਪਾਨ ਤੋਂ 90 ਕਿਲੋਮੀਟਰ ਪੂਰਬ-ਉਤਰ ’ਚ 7.0 ਤੀਬਰਤਾ ਦਾ ਭੂਚਾਲ ਮਾਪਿਆ ਗਿਆ। ਏਜੰਸੀ ਮੁਤਾਬਕ ਭੂਚਾਲ ਦਾ ਕੇਂਦਰ ਟੋਕੀਓ, ਜਾਪਾਨ ਤੋਂ 306 ਕਿਲੋਮੀਟਰ ਉੱਤਰ-ਪੂਰਬ ’ਚ ਸੀ। ਮੌਜੂਦਾ ਸਮੇਂ ’ਚ ਸੁਨਾਮੀ ਨੂੰ ਲੈ ਕੇ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਜਾਪਾਨ ਟਾਈਮ ਮੁਤਾਬਕ ਸਾਵਧਾਨੀ ਦੇ ਤੌਰ ’ਤੇ ਤੱਟ ਇਲਾਕੇ ਨੇੜੇ ਰਹਿੰਦੇ ਲੋਕਾਂ ਨੂੰ ਉਚੇ ਸਥਾਨਾਂ ’ਤੇ ਜਾਣ ਦੀ ਸਲਾਹ ਦਿੱਤੀ ਗਈ ਹੈ।

Share