‘ਜਾਨਸਨ ਐਂਡ ਜਾਨਸਨ’ ਵੈਕਸੀਨ ਨੂੰ ਅਮਰੀਕਾ ‘ਚ ਮਿਲੀ ਮਨਜ਼ੂਰੀ

127
Share

ਵਾਸ਼ਿੰਗਟਨ, 28 ਫਰਵਰੀ (ਪੰਜਾਬ ਮੇਲ)- ਮੋਡਰਨਾ ਅਤੇ ਫਾਈਜ਼ਰ ਦੇ ਬਾਅਦ ਹੁਣ ਅਮਰੀਕਾ ਵਿਚ ਤੀਜੀ ਵੈਕਸੀਨ ਨੂੰ ਮਨਜ਼ੂਰੀ ਮਿਲ ਗਈ ਹੈ। ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ.ਡੀ.ਏ.) ਨੇ ਸ਼ਨੀਵਾਰ ਨੂੰ ਜਾਨਸਨ ਐਂਡ ਜਾਨਸਨ (Johnson & Johnson) ਦੀ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਕੋਰੋਨਾ ਵਾਇਰਸ ਖ਼ਿਲਾਫ਼ 66 ਫੀਸਦੀ ਪ੍ਰਭਾਵੀ ਹੈ। ਜਾਨਸਨ ਐਂਡ ਜਾਨਸਨ ਦੀ ਵੈਕਸੀਨ ਦੋ ਦੀ ਜਗ੍ਹਾ ਸਿਰਫ ਇਕ ਖੁਰਾਕ ਦੇ ਤੌਰ ‘ਤੇ ਅਸਰਦਾਰ ਹੈ। ਅਮਰੀਕਾ ਵਿਚ 5 ਲੱਖ ਤੋਂ ਵੱਧ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ ਅਤੇ ਟੀਕਾਕਰਨ ਨੂੰ ਤੇਜ਼ ਕਰਨ ਲਈ ਇਕ ਅਜਿਹੀ ਹੀ ਵੈਕਸੀਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਜਿਸ ਦੀ ਇਕ ਖੁਰਾਕ ਹੀ ਕਾਫੀ ਹੋਵੇ।ਰਾਸ਼ਟਰਪਤੀ ਜੋਅ ਬਾਈਡੇਨ ਨੇ ਐੱਫ.ਡੀ.ਏ. ਦੀ ਮਨਜ਼ੂਰੀ ਨੂੰ ਅਮਰੀਕਾ ਲਈ ਉਤਸਾਹਜਨਕ ਖ਼ਬਰ ਦੱਸਿਆ ਹੈ। ਟੀਕਾਕਾਰਨ ਮੁਹਿੰਮ ਵਿਚ ਆਵੇਗੀ ਤੇਜ਼ੀ
ਐੱਫ.ਡੀ.ਏ. ਦੇ ਪੈਨਲ ਨੇ ਇਕਮਤ ਹੇ ਕੇ ਵੈਕਸੀਨ ਨੂੰ ਮਨਜ਼ੂਰੀ ਦਿੱਤੀ। ਉਹਨਾਂ ਨੇ ਕਿਹਾ ਕਿ ਵੈਕਸੀਨ ਗੰਭੀਰ ਬੀਮਾਰੀ, ਹਸਪਤਾਲ ਵਿਚ ਭਰਤੀ ਕਰਨ ਦੀ ਲੋੜ ਅਤੇ ਮੌਤ ਦੇ ਖਦਸ਼ੇ ਨੂੰ ਘੱਟ ਕਰਨ ਵਿਚ ਅਸਰਦਾਰ ਪਾਈ ਗਈ। ਇਸ ਨਾਲ ਸਰੀਰ ਵਿਚ ਸੁਰੱਖਿਆ ਪੈਦਾ ਹੁੰਦੀ ਦਿੱਸੀ। ਤੀਜੀ ਵੈਕਸੀਨ ਮਿਲਣ ਨਾਲ ਟੀਕਾਕਰਨ ਪ੍ਰੋਗਰਾਮ ਵਿਚ ਤੇਜ਼ੀ ਨਾਲ ਆਉਣ ਦੀ ਆਸ ਵੱਧ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਦੇਸ਼ ਵਿਚ ਹਰ ਬਾਲਗ ਨੂੰ ਟੀਕਾ ਲਗਾਇਆ ਜਾ ਸਕੇਗਾ।


Share