ਜ਼ੈਡ ਅਨਰਜ਼ੀ ਵੱਲੋਂ ਕਰੋਨਾ ਨੂੰ ਕਿਨਾਰੇ ਲਗਾਉਣ ਲਈ ਨਿਊਜ਼ੀਲੈਂਡ ਦੀਆਂ 700 ਐਂਬੂਲੈਂਸਾਂ ਨੂੰ ਇਕ ਮਹੀਨਾ ਫ੍ਰੀ ਗੈਸ

687
Share

ਔਕਲੈਂਡ, 6 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- )- ਜਦੋਂ ਦੇਸ਼ ਅਤੇ ਉਥੇ ਵਸਦੇ ਲੋਕ ਜਿਨ੍ਹਾਂ ਦੇ ਨਾਲ ਨਾਲ ਵੱਡੇ-ਵੱਡੇ ਬਿਜ਼ਨਸ ਅਦਾਰੇ ਚਲਦੇ ਹੋਣ ਅਤੇ ਉਹ ਮਹਾਂਮਾਰੀ ਮਾਰੀ ਦੇ ਨਾਲ ਜੂਝ ਰਹੇ ਹੋਣ ਤਾਂ ਵੱਡੀਆਂ ਕੰਪਨੀਆ ਆਪਣੇ ਵੱਡੇਪਨ ਦਾ ਸਬੂਤ ਪੇਸ਼ ਕਰਦੀਆਂ ਹਨ।  ਨਿਊਜ਼ੀਲੈਂਡ ਧਰਤੀ ਦੇ ਨਕਸ਼ੇ ਉਤੇ ਐਨ ਸਿਰੇ ਉਤੇ ਵਸਿਆ ਇਕ ਸਿਰੇ ਦੀ ਕੁਦਰਤੀ ਸੁੰਦਰਤਾ ਵਾਲਾ ਦੇਸ਼ ਹੈ। ਇਸਦੇ ਨਾਂਅ ਦਾ ਦੂਜਾ ਭਾਗ ਅੰਗਰੇਜ਼ੀ ਦੇ ਅੱਖਰ ‘ਜ਼ੈਡ’ ਤੋਂ ਸ਼ੁਰੂ ਹੁੰਦਾ ਹੈ ਅਤੇ ਇਥੇ ਦੀ ਇਕ ਕੰਪਨੀ ਨੇ ਆਪਣਾਂ ਨਾਂਅ ਵੀ  ਅੰਗਰੇਜ਼ੀ ਵਰਣਮਾਲਾ ਦੇ ਆਖਰੀ ਅੱਖਰ ‘ਜ਼ੈਡ’ ਤੋਂ ਰੱਖਿਆ ਹੋਇਆ ਹੈ।
ਨਿਊਜ਼ੀਲੈਂਡ ਦੀ ਇਹ ਵੱਡੀ ਗੈਸ ਕੰਪਨੀ (ਪੈਟਰੋਲ ਪੰਪ ਆਦਿ) ‘ਜ਼ੈਡ ਅਨਰਜ਼ੀ’ ਨੇ ਕਰੋਨਾ ਵਰਗੀ ਭਿਆਨਕ ਬਿਮਾਰੀ ਨੂੰ ਕਿਨਾਰੇ ਕਰਨ ਲਈ ਦੇਸ਼ ਦੀਆਂ ਲਗਪਗ 700 ਸੇਂਟ ਜੋਹਨ ਐਂਬੂਲੈਂਸਾਂ ਨੂੰ ਇਕ ਮਹੀਨਾ ਫ੍ਰੀ ਗੈਸ (ਪੈਟਰੋਲ-ਡੀਜ਼ਲ, ਐਲ.ਪੀ. ਜੀ ਆਦਿ) ਦੇਣ ਦਾ ਐਲਾਨ ਕੀਤਾ ਹੈ ਤਾਂ ਕਿ ਕਿਸੇ ਵੀ ਸੰਭਾਵਿਤ ਮਰੀਜ਼ ਨੂੰ ਹਸਪਤਾਲ ਦੇ ਵਿਚ ਪਹੁੰਚਾਉਣ ਦੇ ਲਈ ਤੁਰੰਤ ਐਂਬੂਲੈਂਸ ਭਜਾਈ ਜਾ ਸਕੇ। ਇਹ ਐਂਬੂਲੈਂਸਾਂ ਸਲਾਨਾ 4 ਲੱਖ ਲੋਕਾਂ ਨੂੰ ਹੰਗਾਮੀ ਹਾਲਤ ਵਿਚ ਹਸਪਤਾਲ ਪਹੁੰਚਾਦੀਆਂ ਹਨ। ਕੁਝ ਭਾਰਤੀ ਸੰਸਥਾਵਾਂ ਤੇ ਦਾਨੀ ਸੱਜਣਾ ਨੇ ਵੀ ਦੇਸ਼ ਨੂੰ ਐਂਬੂਲੈਂਸ ਵੈਨਾਂ ਦਾਨ ਕੀਤੀਆਂ ਹੋਈਆਂ ਹਨ ਅਤੇ ਲਗਾਤਾਰ ਸਹਿਯੋਗ ਦਿੱਤਾ ਜਾ ਰਿਹਾ ਹੈ। ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਵਿਚ ਲੈਵਲ-4 ਮਹਾਂਮਾਰੀ ਦਾ ਸਮਾਂ ਚੱਲ ਰਿਹਾ ਹੈ ਅਤੇ ਲੋਕ 24 ਅਪ੍ਰੈਲ ਤੱਕ ਘਰਾਂ ਵਿਚ ਆਪਣੇ-ਆਪ ਨੂੰ ਸੁਰੱਖਿਅਤ ਰੱਖ ਰਹੇ ਹਨ। ਇਸ ਵੇਲੇ ਕੁਝ ਜਰੂਰੀ ਬਿਜ਼ਨਸ ਹੀ ਚੱਲ ਰਹੇ ਹਨ।

News Pic:

NZ P93  ੬ 1pril-੨

ਨਿਊਜ਼ੀਲੈਂਡ ਐਂਬੂਲੈਂਸ ਵਾਹਨ ਅਤੇ ਅੰਦਰ ਲੱਗੇ ਆਧੁਨਿਕ ਯੰਤਰ। 


Share