ਜ਼ਹਿਰੀਲੀ ਸ਼ਰਾਬ : ਬਾਜਵਾ ਚੁੱਕਣਗੇ ਸੰਸਦ ‘ਚ ਮੁੱਦਾ!

581
Share

ਚੰਡੀਗੜ੍ਹ, 13 ਅਗਸਤ (ਪੰਜਾਬ ਮੇਲ)- ਦਿੱਲੀ ਪਹੁੰਚੇ ਕਾਂਗਰਸ ਦੇ ਰਾਜਸਭਾ ਸਾਂਸਦ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਸਰਕਾਰ ਤੇ ਇੱਕ ਵਾਰ ਫਿਰ ਤਿੱਖਾ ਹਮਲਾ ਬੋਲ ਦਿੱਤਾ ਹੈ।ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ‘ਚ ਸਰਕਾਰ ਚੱਲ ਕਿੰਝ ਰਹੀ ਹੈ? ਇਹ ਮੁੱਦਾ ਹੁਣ ਸੰਸਦ ‘ਚ ਗੁੰਝੇਗਾ।
ਬਾਜਵਾ ਨੇ ਕਿਹਾ ” ਕੈਪਟਨ ਹਾਲੇ ਵੀ ਆਪਣ ਆਪ ਨੂੰ ਮਹਾਰਾਜਾ ਸਮਝਦੇ ਹਨ ਪਰ ਇਹ ਲੋਕਸ਼ਾਹੀ ਹੈ। ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਤੋਂ ਸ਼ੁਰੂ ਹੋਇਆ ਕੈਪਟਨ ਅਤੇ ਬਾਜਵਾ ਵਿਚਾਲੇ ਝਗੜਾ ਹੁਣ ਰੁੱਕਣ ਦਾ ਨਾਮ ਨਹੀਂ ਲੈ ਰਿਹਾ।ਬਾਜਵਾ ਨੇ ਅੱਜ ਇੱਕ ਬਿਆਨ ਵਿੱਚ ਇਹ ਤੱਕ ਕਹਿ ਦਿੱਤਾ ਕਿ “ਕੈਪਟਨ ਅਮਰਿੰਦਰ ਸਿੰਘ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ।”

ਬਾਜਵਾ ਨੇ ਕਿਹਾ ਕਿ 1980 ਤੋਂ ਲੈ ਕੇ ਅੱਜ ਤੱਕ ਯਾਨੀ 40 ਸਾਲ ਤੱਕ ਮੇਰੇ ਕੋਲ ਪੰਜਾਬ ਪੁਲਿਸ ਦੀ ਸੁਰੱਖਿਆ ਹੈ।ਉਨ੍ਹਾਂ ਕਿਹਾ ਕਿ ਕੈਪਟਨ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਮਜੀਠਿਆ ਨੂੰ ਤਾਂ ਸੁਰੱਖਿਆ ਦੇ ਸਕਦੇ ਹਨ ਪਰ ਮੈਨੂੰ ਨਹੀਂ।ਉਨ੍ਹਾਂ ਨਾਲ ਇਨ੍ਹਾਂ ਦਾ ਕੀ ਮੇਲਜੋਲ ਹੈ।

ਤੁਹਾਨੂੰ ਦੱਸ ਦੇਈਏ ਕੀ ਜ਼ਹਿਰੀਲੀ ਸ਼ਰਾਬ ਮਾਮਲੇ ਤੇ ਆਪਣੀ ਹੀ ਸਰਕਾਰ ਖਿਲਾਫ ਝੰਡਾ ਚੁੱਕਣ ਵਾਲੇ ਕਾਂਗਰਸੀ ਸਾਂਸਦ ਪ੍ਰਤਾਪ ਸਿੰਘ ਬਾਜਵਾ ਦੀ ਸੁਰੱਖਿਆ ‘ਚ ਲਗੇ ਪੰਜਾਬ ਪੁਲਿਸ ਮੁਲਾਜ਼ਮ ਅਤੇ ਐਸਕਾਰਟ ਗੱਡੀ ਕੈਪਟਨ ਅਮਰਿੰਦਰ ਸਿੰਘ ਨੇ ਹਟਾ ਦਿੱਤੀ ਸੀ।


Share