ਜ਼ਮਾਨਤ ਮਗਰੋਂ ਲਾਲੂ ਦੀ ਰਿਹਾਈ ਦਾ ਰਾਹ ਪੱਧਰਾ

306
Share

ਰਾਂਚੀ, 18 ਅਪ੍ਰੈਲ (ਪੰਜਾਬ ਮੇਲ)- ਝਾਰਖੰਡ ਹਾਈ ਕੋਰਟ ਨੇ ਬਹੁ-ਕਰੋੜੀ ਚਾਰ ਘੁਟਾਲੇ ਦੇ ਦੁਮਕਾ ਖ਼ਜ਼ਾਨਾ ਕੇਸ ’ਚ ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਨਾਲ ਉਨ੍ਹਾਂ ਦੀ ਜੇਲ੍ਹ ’ਚੋਂ ਰਿਹਾਈ ਦਾ ਰਾਹ ਪੱਧਰਾ ਹੋ ਗਿਆ ਹੈ। ਉਂਜ ਲਾਲੂ ਪ੍ਰਸਾਦ  ਨੂੰ ਸੋਮਵਾਰ ਨੂੰ ਹੀ ਰਾਹਤ ਮਿਲੇਗੀ। ਜਸਟਿਸ ਅਪਰੇਸ਼ ਕੁਮਾਰ ਸਿੰਘ ਨੇ ਲਾਲੂ ਨੂੰ ਜ਼ਮਾਨਤ ਦਿੰਦਿਆਂ ਨਿਰਦੇਸ਼ ਦਿੱਤੇ ਕਿ ਉਹ ਬਿਨਾਂ ਮਨਜ਼ੂਰੀ ਦੇ ਦੇਸ਼ ਛੱਡ ਕੇ ਨਹੀਂ ਜਾਣਗੇ। ਇਸ ਤੋਂ ਇਲਾਵਾ ਜ਼ਮਾਨਤ ਦੇ ਸਮੇਂ ਦੌਰਾਨ ਉਹ ਆਪਣਾ ਪਤਾ ਅਤੇ ਮੋਬਾਈਲ ਨੰਬਰ ਵੀ ਨਹੀਂ ਬਦਲਣਗੇ। ਚਾਰਾ ਘੁਟਾਲੇ ਦੇ ਤਿੰਨ ਹੋਰ ਕੇਸਾਂ ’ਚ ਲਾਲੂ ਪ੍ਰਸਾਦ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ ਅਤੇ ਉਹ ਜੇਲ੍ਹ ਤੋਂ ਬਾਹਰ ਆਉਣ ਲਈ ਅੱਜ ਦੇ ਫ਼ੈਸਲੇ ਦੀ ਉਡੀਕ ਕਰ ਰਹੇ ਸਨ। ਆਰਜੇਡੀ ਸੁਪਰੀਮੋ ਦੀ ਤਬੀਅਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਜਨਵਰੀ ’ਚ ਦਿੱਲੀ ਦੇ ਏਮਸ ’ਚ ਦਾਖ਼ਲ ਕਰਵਾਇਆ ਗਿਆ ਸੀ।


Share