ਜਲੰਧਰ ਪ੍ਰਸ਼ਾਸਨ ਵੱਲੋਂ 8 ਮਾਈਕ੍ਰੋ ਤੇ 2 ਕੰਟੇਨਮੈਂਟ ਜ਼ੋਨਸ ਦੀ ਸੂਚੀ ਜਾਰੀ

671
Share

ਜਲੰਧਰ, 4 ਜੁਲਾਈ (ਪੰਜਾਬ ਮੇਲ)- ਕੋਵਿਡ-19 ਮਹਾਮਾਰੀ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲੰਧਰ ‘ਚ ਐਲਾਨੇ ਜਾ ਰਹੇ ਕੰਟੇਨਮੈਂਟ ਜ਼ੋਨਾਂ ਅਤੇ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਦੀ ਸੂਚੀ ‘ਚ ਸੁਧਾਰ ਕੀਤਾ ਹੈ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਉੱਚਾ ਸੁਰਾਜਗੰਜ, ਸੰਜੇ ਗਾਂਧੀ ਨਗਰ ਨੂੰ ਨਵੇਂ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ‘ਚ ਸ਼ਾਮਲ ਕੀਤਾ ਗਿਆ ਹੈ, ਜਦੋਂਕਿ 30 ਜੂਨ ਨੂੰ ਜਾਰੀ ਕੀਤੀ ਗਈ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਦੀ ਸੂਚੀ ‘ਚੋਂ ਮਹਿੰਦਰੂ ਮਹੱਲਾ, ਟੀਚਰ ਕਾਲੋਨੀ (ਗੋਪਾਲ ਨਗਰ), ਫ੍ਰੈਂਡਜ਼ ਕਾਲੋਨੀ, ਪਿੰਡ ਨਾਗਰਾ ਬਿਲਗਾ ਨੂੰ ਬਾਹਰ ਕੱਢ ਦਿੱਤਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਵਲ ਸਰਜਨ ਦਫ਼ਤਰ ਤੋਂ ਮਿਲੇ ਪੱਤਰ ਤੋਂ ਬਾਅਦ ਇਨ੍ਹਾਂ ਜ਼ੋਨਾਂ ਵਿਚ ਸੋਧ ਕੀਤੀ ਗਈ ਹੈ, ਜਿਸ ਤੋਂ ਬਾਅਦ ਹੁਣ ਜ਼ਿਲੇ ਵਿਚ 8 ਮਾਈਕ੍ਰੋ ਕੰਟੇਨਮੈਂਟ ਜੋਨਸ ਅਤੇ 2 ਕੰਟੇਨਮੈਂਟ ਜ਼ੋਨ ਬਾਕੀ ਰਹਿ ਗਏ ਹੈ।
ਜਾਰੀ ਕੀਤੀ ਗਈ ਸੂਚੀ ਵਿਚ ਉੱਚਾ ਸੁਰਾਜਗੰਜ, ਸੰਜੇ ਗਾਂਧੀ ਨਗਰ ਤੋਂ ਇਲਾਵਾ ਫੌਜੀ ਵਿਹਾਰ ਜਮਸ਼ੇਰ, ਬਾਂਸਾ ਵਾਲਾ ਬਾਜ਼ਾਰ ਸ਼ਾਹਕੋਟ, ਰਾਮ ਨਗਰ (ਇੰਡਸਟ੍ਰੀਅਲ ਏਰਿਆ), ਸਿਦਾਰਥ ਨਗਰ, ਉਪਕਾਰ ਨਗਰ, ਪੁਰਾਣਾ ਸੰਤੋਖਪੁਰਾ, ਸੰਤ ਨਗਰ, ਨਜਦੀਕ ਦੁੱਖ ਨਿਵਾਰਣ ਗੁਰਦੁਆਰਾ ਲੰਮਾ ਪਿੰਡ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ, ਜਦੋਂਕਿ ਸਰਵ ਹਿਤਕਾਰੀ ਸਕੂਲ ਵਿੱਦਿਆ ਧਾਮ ਸੂਰਿਆ ਐਨਕਲੇਵ ਅਤੇ ਬੱਬੂ ਬਾਬੇ ਵਾਲੀ ਗਲੀ ਭਾਰਗੋ ਕੈਂਪ ਨੂੰ ਕੰਟੇਨਮੈਂਟ ਜ਼ੋਨਾਂ ਦੀ ਸੂਚੀ ‘ਚ ਰੱਖਿਆ ਗਿਆ ਹੈ ।


Share