ਜਲੰਧਰ ਦੇ ਪੁਲਿਸ ਲਾਈਨ ‘ਚ ਚੱਲੀ ਗੋਲੀ ਨਾਲ ਏ.ਐੱਸ.ਆਈ. ਦੀ ਮੌਤ

264
Share

ਜਲੰਧਰ, 11 ਅਕਤੂਬਰ (ਪੰਜਾਬ ਮੇਲ)- ਇਥੇ ਪੁਲਿਸ ਲਾਈਨ ‘ਚ ਚੱਲੀ ਗੋਲੀ ਨਾਲ ਏ.ਐੱਸ.ਆਈ. ਦੀ ਮੌਤ ਹੋ ਗਈ ਹੈ। ਮ੍ਰਿਤਕ ਏ.ਐੱਸ.ਆਈ. ਦੀ ਪਛਾਣ ਹੀਰਾ ਲਾਲ (40)ਵਜੋਂ ਹੋਈ ਹੈ, ਜੋ ਪੀ.ਓ. ਬ੍ਰਾਂਚ ‘ਚ ਤਾਇਨਾਤ ਸੀ। ਪੁਲਿਸ ਅਨੁਸਾਰ ਹੀਰਾ ਲਾਲ ਦੀ ਕਿਸਾਨਾਂ ਦੇ ਧਰਨੇ ਸਮੇ ਡਿਊਟੀ ਲਗੀ ਸੀ ਤੇ ਜਦ ਉਹ ਪੁਲਿਸ ਲਾਈਨ ਪੁੱਜਾ ਤਾਂ ਆਪਣੇ ਪਿੱਛੇ ਪਏ ਖਾਲੀ ਪਲਾਟ ਵਿਚ ਚਲਾ ਗਿਆ, ਜਿਥੇ ਗੋਲੀ ਚੱਲਣ ਕਾਰਨ ਉਸ ਦੀ ਮੌਤ ਹੋ ਗਈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਏ.ਐੱਸ.ਆਈ. ਕਾਫੀ ਕਰਜ਼ੇ ਥੱਲੇ ਦੱਬਿਆ ਹੋਇਆ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ।


Share