ਜਲੰਧਰ ਦੂਰਦਰਸ਼ਨ ’ਤੇ ਨਵੇਂ ਸਾਲ ਦਾ ਪ੍ਰੋਗਰਾਮ ‘ਸਭ ਨੂੰ ਵਧਾਈ 2022’ ਹੋਵੇਗਾ 31 ਦਸੰਬਰ ਨੂੰ ਪ੍ਰਸਾਰਿਤ

192
ਜਲੰਧਰ ਦੂਰਦਰਸ਼ ਕੇਂਦਰ ਦੇ ਨਿਰਦੇਸ਼ਕ ਅਨੂਪ ਖਜੂਰੀਆ, ਨਿਰਮਾਤਾ ਕੀਮਤੀ ਲਾਲ ਤੇ ਦਿਲਬਾਗ ਸਿੰਘ ਨਾਲ ਪ੍ਰੋਗਰਾਮ ਤਿਆਰ ਕਰਨ ਵਾਲੀ ਤਕਨੀਕੀ ਟੀਮ।
Share

ਜਲੰਧਰ, 28 ਦਸੰਬਰ (ਪੰਜਾਬ ਮੇਲ)- ਦੂਰਦਰਸ਼ਨ ਨਵੇਂ ਸਾਲ ਦੇ ਮੌਕੇ ’ਤੇ ਵਿਸ਼ੇਸ਼ ਸੰਗੀਤਕ ਹਿੱਟ ਪ੍ਰੋਗਰਾਮ ਦੇਣ ਲਈ ਜਾਣਿਆ ਜਾਂਦਾ ਰਿਹਾ ਹੈ। ਇਹਨਾਂ ਪ੍ਰੋਗਰਾਮਾਂ ’ਚੋਂ ਕਈ ਗੀਤ ਲੋਕ ਗੀਤ ਬਣੇ ਹਨ। ਕਰੋਨਾ ਕਾਰਨ ਦੋ ਸਾਲ ਦੇ ਵਕਫੇ ਪਿੱਛੋਂ ਦੂਰਦਰਸ਼ਨ ਕੇਂਦਰ ਜਲੰਧਰ ਦੇ ਨਿਰਦੇਸ਼ਕ ਅਨੂਪ ਖਜੂਰੀਆ ਦੀ ਦੇਖ ਰੇਖ ਹੇਠ ਇਸ ਵਾਰ ਤਿਆਰ ਵਿਸ਼ੇਸ਼ ਪ੍ਰੋਗਰਾਮ ‘ਸਭ ਨੂੰ ਵਧਾਈ 2022’ 31 ਦਸੰਬਰ ਦੀ ਰਾਤ 9:00 ਤੋਂ 10:00 ਵਜੇ ਤੱਕ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਨਿਰਮਾਤਾ ਕੀਮਤੀ ਲਾਲ ਅਤੇ ਦਿਲਬਾਗ ਸਿੰਘ ਨੇ ਦੱਸਿਆ ਕਿ ਦੂਰਦਰਸ਼ਨ ਨੇ ਆਪਣੀ ਰਵਾਇਤ ਨੂੰ ਕਾਇਮ ਰੱਖਦਿਆਂ ਇਸ ਵਾਰ ਵੀ ਦਰਸ਼ਕਾਂ ਦੀ ਹਾਜ਼ਰੀ ’ਚ ਇਸ ਪ੍ਰੋਗਰਾਮ ਦਾ ਫਿਲਮਾਂਕਣ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ’ਚ ਇਖਲਾਕੀ ਸੱਭਿਆਚਾਰ, ਵਿਰਾਸਤੀ ਗੀਤ ਸੰਗੀਤ ਨੂੰ ਅਧੁਨਿਕ ਪ੍ਰਸੰਗ ’ਚ ਪੇਸ਼ ਕਰਨ ਲਈ ਫਿਰੋਜ਼ ਖਾਨ ਤੇ ਗੁਰਲੇਜ਼ ਅਖਤਰ, ਰਜ਼ਾ ਹੀਰ, ਦਲੇਰ ਅਲੀ, ਕੁਲਵਿੰਦਰ ਕਿੰਦਾ, ਜੈਸਮੀਨ ਅਖਤਰ, ਦੀਪ ਢਿੱਲੋਂ ਤੇ ਜੈਸਮੀਨ ਜੱਸੀ, ਯਾਕੂਬ ਗਿੱਲ, ਸਰਦਾਰ ਅਲੀ, ਸਲਾਮਤ ਅਲੀ, ਪਵਨਦੀਪ ਆਦਿ ਕਲਾਕਾਰਾਂ ਤੋਂ ਇਲਾਵਾ ਹਾਸਰਸ ਕਲਾਕਾਰ ਅਸ਼ਵਨੀ ਭਾਰਦਵਾਜ, ਤੁਸ਼ਾਰ ਤੇ ਲਵ ਕੁਮਾਰ ਅਤੇ ਸ਼ੁਗਲੀ ਜੁਗਲੀ ਆਪਣੀ ਕਲਾ ਦੇ ਜੌਹਰ ਵਿਖਾਉਣਗੇ।


Share