ਜਲੰਧਰ ‘ਚ ਕੋਰੋਨਾਵਾਇਰਸ ਦੇ 8 ਨਵੇਂ ਮਾਮਲੇ ਸਾਹਮਣੇ ਆਏ

520
Share

ਜਲੰਧਰ, 15 ਜੂਨ (ਪੰਜਾਬ ਮੇਲ)- ਜਲੰਧਰ ‘ਚ ਕੋਰੋਨਾਵਾਇਰਸ ਪੂਰੀ ਤਰ੍ਹਾਂ ਕਹਿਰ ਵਰ੍ਹਾਅ ਰਿਹਾ ਹੈ। ਅੱਜ ਫਿਰ ਤੋਂ ਜਲੰਧਰ ‘ਚ ਕੋਰੋਨਾਵਾਇਰਸ ਦੇ 8 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ ਦੋ ਦੂਜਿਆਂ ਜ਼ਿਲ੍ਹਿਆਂ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇਨ੍ਹਾਂ ਪਾਜ਼ੇਟਿਵ ਕੇਸਾਂ ‘ਚ 4 ਪੁਲਿਸ ਕਾਮੇ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਹੁਣ ਤੱਕ ਜਲੰਧਰ ਜ਼ਿਲ੍ਹੇ ‘ਚ ਕੋਰੋਨਾਵਾਇਰਸ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ 348 ਤੱਕ ਪਹੁੰਚ ਗਈ ਹੈ। ਇਥੇ ਦੱਸ ਦੇਈਏ ਕਿ ਜਲੰਧਰ ‘ਚ ਲਗਾਤਾਰ ਵੱਧ ਰਹੇ ਕੋਰੋਨਾਵਾਇਰਸ ਕੇਸਾਂ ਨਾਲ ਜਿੱਥੇ ਸਿਹਤ ਮਹਿਕਮਾ ਚਿੰਤਾ ‘ਚ ਹੈ, ਉਥੇ ਹੀ ਲੋਕਾਂ ‘ਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਫਿਲਹਾਲ ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ ਕਿ ਅੱਜ ਦੇ ਮਿਲੇ ਕੇਸ ਕਿਹੜੇ ਇਲਾਕਿਆਂ ਨਾਲ ਸਬੰਧਤ ਹਨ।
ਜਲੰਧਰ ਜ਼ਿਲ੍ਹੇ ‘ਚੋਂ ਅੱਜ ਮਿਲੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ‘ਚ 33 ਸਾਲਾ ਔਰਤ ਵਾਸੀ ਅਵਤਾਰ ਨਗਰ, 28 ਸਾਲਾ ਔਰਤ ਵਾਸੀ ਅਵਤਾਰ ਨਗਰ, 11 ਸਾਲਾ ਬੱਚਾ ਅਵਤਾਰ ਨਗਰ, 33 ਸਾਲਾ ਪੁਰਸ਼ ਵਾਸੀ ਸ਼ੇਖੇ ਪਿੰਡ, 47 ਸਾਲਾ ਪੁਰਸ਼ ਵਾਸੀ ਕਬੂਲਪੁਰ (ਪੰਜਾਬ ਪੁਲਿਸ), 51 ਸਾਲਾ ਪੁਰਸ਼ ਵਾਸੀ ਲੱਦੇਵਾਲੀ (ਪੰਜਾਬ ਪੁਲਿਸ), 23 ਸਾਲਾ ਪੁਰਸ਼ ਵਾਸੀ ਫਿਰੋਜ਼ਪੁਰ (ਪੰਜਾਬ ਪੁਲਿਸ), 52 ਸਾਲਾ ਪੁਰਸ਼ ਵਾਸੀ ਰਈਆ ਅੰਮ੍ਰਿਤਸਰ (ਪੰਜਾਬ ਪੁਲਿਸ) ਸ਼ਾਮਲ ਹਨ।

ਪੰਜਾਬ ‘ਚ ਕੋਰੋਨਾਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ‘ਚ ਕੋਰੋਨਾਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 3 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 614, ਜਲੰਧਰ 348, ਤਰਨਾਰਨ 176, ਲੁਧਿਆਣਾ 362, ਮੋਹਾਲੀ ‘ਚ 164, ਗੁਰਦਾਸਪੁਰ 170, ਪਟਿਆਲਾ ‘ਚ 159, ਹੁਸ਼ਿਆਰਪੁਰ ‘ਚ 141, ਪਠਾਨਕੋਟ ‘ਚ 143, ਨਵਾਂਸ਼ਹਿਰ ‘ਚ 129, ਮਾਨਸਾ ‘ਚ 34, ਕਪੂਰਥਲਾ 42, ਫਰੀਦਕੋਟ 86, ਸੰਗਰੂਰ ‘ਚ 152, ਰੂਪਨਗਰ 79, ਫਿਰੋਜ਼ਪੁਰ ‘ਚ 49, ਬਠਿੰਡਾ 57, ਫਤਿਹਗੜ੍ਹ ਸਾਹਿਬ ‘ਚ 76, ਬਰਨਾਲਾ 31, ਫਾਜ਼ਿਲਕਾ 50, ਮੋਗਾ 70, ਮੁਕਤਸਰ ਸਾਹਿਬ 73 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਪੰਜਾਬ ‘ਚੋਂ 75 ਲੋਕਾਂ ਦੀ ਮੌਤ ਹੋ ਚੁੱਕੀ ਹੈ।


Share