ਜਰਮਨੀ ‘ਚ ਕੋਰੋਨਾਵਾਇਰਸ ਦੇ ਇਕੋ ਦਿਨ 4 ਹਜ਼ਾਰ ਨਵੇਂ ਮਾਮਲੇ ਦਰਜ

655

ਬਰਲਿਨ, 25 ਮਾਰਚ (ਪੰਜਾਬ ਮੇਲ)- ਜਰਮਨੀ ‘ਚ ਇਕ ਦਿਨ ਵਿਚ ਹੀ ਕੋਰੋਨਾਵਾਇਰਸ ਦੇ 4,764 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਇੱਥੇ ਇਸ ਮਹਾਮਾਰੀ ਕਾਰਨ ਪੀੜਤਾਂ ਦੀ ਗਿਣਤੀ ਵਧ ਕੇ 31,370 ਹੋ ਗਈ ਹੈ। ਰਾਬਰਟ ਕੋਚ ਸੰਸਥਾਨ ਨੇ ਇਹ ਜਾਣਕਾਰੀ ਦਿੱਤੀ।
ਕੋਰੋਨਾ ਦੇ ਸਭ ਤੋਂ ਵੱਧ ਮਾਮਲਿਆਂ ਵਾਲੇ ਦੇਸ਼ਾਂ ਦੀ ਲਿਸਟ ‘ਚ ਜਰਮਨੀ ਦਾ ਨਾਂ ਵੀ ਸ਼ਾਮਲ ਹੈ ਪਰ ਇੱਥੇ ਬਾਕੀ ਦੇਸ਼ਾਂ ਨਾਲੋਂ ਮੌਤਾਂ ਦੀ ਗਿਣਤੀ ਕਾਫੀ ਘੱਟ ਹੈ। ਇੱਥੇ ਹੁਣ ਤੱਕ 130 ਮੌਤਾਂ ਹੀ ਹੋਈਆਂ ਹਨ, ਜਦਕਿ ਇਸ ਦੇ ਮੁਕਾਬਲੇ ਇਟਲੀ ਅਤੇ ਸਪੇਨ ‘ਚ ਮੌਤਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ।
ਜ਼ਿਕਰਯੋਗ ਹੈ ਕਿ ਇਟਲੀ ‘ਚ 6,820 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ ਤੇ ਕੁੱਲ 63,927 ਲੋਕ ਇਨਫੈਕਟਡ ਹਨ। ਸਪੇਨ ‘ਚ ਪੀੜਤਾਂ ਦੀ ਗਿਣਤੀ 35,000 ਹੈ ਪਰ ਇੱਥੇ ਮੌਤਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਇੱਥੇ ਹੁਣ ਤੱਕ 2,318 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੁਹਾਨੂੰ ਦੱਸ ਦਈਏ ਕਿ ਜਰਮਨੀ ‘ਚ 80 ਫੀਸਦੀ ਇਨਫੈਕਟਡ ਲੋਕਾਂ ਦੀ ਉਮਰ 60 ਸਾਲ ਹੈ। ਹਾਲਾਂਕਿ ਇਟਲੀ ‘ਚ 74 ਫੀਸਦੀ 50 ਸਾਲ ਦੀ ਉਮਰ ਦੇ ਲੋਕ ਇਨਫੈਕਟਡ ਹੋਏ ਹਨ। ਜਰਮਨੀ ‘ਚ ਦੋ ਤੋਂ ਵਧੇਰੇ ਲੋਕਾਂ ਦੇ ਇਕੱਠੇ ਬਾਹਰ ਜਾਣ ‘ਤੇ ਪੂਰੀ ਪਾਬੰਦੀ ਹੈ।