ਜਰਨੈਲ ਸਿੰਘ ਸੇਖਾ ਦੀ ਸਵੈ-ਜੀਵਨੀ “ਕੰਡਿਆਰੇ ਪੰਧ” ਉਪਰ ਵਿਚਾਰ ਚਰਚਾ 19 ਦਸੰਬਰ ਨੂੰ

411
Share

ਸਰੀ, 14 ਦਸੰਬਰ (ਹਰਦਮ ਮਾਨ/ਪੰਜਾਬ ਮੇਲ)- ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ, ਕੈਨੇਡਾ ਵੱਲੋਂ ਵੈਨਕੂਵਰ ਵਿਚਾਰ ਮੰਚ ਦੇ ਸਹਿਯੋਗ ਨਾਲ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੀ ਸਵੈ-ਜੀਵਨੀ ਕੰਡਿਆਰੇ ਪੰਧ ਨੂੰ ਰਿਲੀਜ਼ ਕਰਨ ਹਿਤ ਅਤੇ ਇਸ ਉਪਰ ਵਿਚਾਰ ਚਰਚਾ ਕਰਨ ਲਈ 19 ਦਸੰਬਰ 2021 (ਐਤਵਾਰ) ਨੂੰ ਬਾਅਦ ਦੁਪਹਿਰ ਇਕ ਵਜੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸਤੀਸ਼ ਗੁਲਾਟੀ ਅਤੇ ਮੋਹਨ ਗਿੱਲ ਨੇ ਦੱਸਿਆ ਹੈ ਕਿ ਸਰੀ ਦੇ ਮੇਡ ਇਨ ਇੰਡੀਆ ਵਾਲੇ ਪਲਾਜ਼ਾ (ਯੂਨਿਟ 111 – 8312, 128 ਸਟਰੀਟ) ਵਿਚ ਹੋਣ ਵਾਲੇ ਇਸ ਸਮਾਰੋਹ ਦੀ ਪ੍ਰਧਾਨਗੀ ਡਾ. ਸਾਧੂ ਸਿੰਘ ਅਤੇ ਡਾ. ਰਘਬੀਰ ਸਿੰਘ ਸਿਰਜਣਾ ਕਰਨਗੇ। ਪੁਸਤਕ ਉਪਰ ਹੋਰ ਕਈ ਵਿਦਵਾਨ, ਸਾਹਿਤਕਾਰ ਅਤੇ ਬੁਲਾਰੇ ਆਪਣੇ ਵਿਚਾਰ ਪੇਸ਼ ਕਰਨਗੇ।


Share