ਜਰਖੜ ਵਿਖੇ ਲੱਗੇ ਫ੍ਰੀ ਕੈਂਸਰ ਮੈਡੀਕਲ ਕੈਂਪ ਨੂੰ ਭਰਵਾਂ ਹੁੰਗਾਰਾ

631
ਲੁਧਿਆਣਾ, 24 ਮਾਰਚ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵੱਲੋਂ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੀ ਸਰਪ੍ਰਸਤੀ ਹੇਠ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਦਿਹਾੜੇ ਮੌਕੇ ਸਵਰਗੀ ਮਾਤਾ ਨਛੱਤਰ ਕੌਰ ਦੀ ਯਾਦ ’ਚ ਲਗਾਏ ਗਏ ਫ੍ਰੀ ਕੈਂਸਰ ਮੈਡੀਕਲ ਕੈਂਪ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਹ ਫ੍ਰੀ ਮੈਡੀਕਲ ਕੈਂਪ ਡਾ. ਕੁਲਵੰਤ ਸਿੰਘ ਧਾਲੀਵਾਲ, ਗਲੋਬਲ ਅੰਬੈਸਡਰ, ਵਰਲਡ ਕੈਂਸਰ ਕੇਅਰ, ਡਾ. ਜਸਵੰਤ ਸਿੰਘ ਗਰੇਵਾਲ, ਚੀਫ ਅਡਵਾਈਜ਼ਰ ਪੰਜਾਬ ਵਰਲਡ ਕੈਂਸਰ ਕੇਅਰ ਦੀ ਸਰਪ੍ਰਸਤੀ ਹੇਠ ਲਾਇਆ ਗਿਆ।
ਇਸ ਮੌਕੇ ਕੈਂਪ ਦਾ ਉਦਘਾਟਨ ਨਰਿੰਦਰਪਾਲ ਸਿੰਘ ਸਿੱਧੂ ਚੇਅਰਮੈਨ ਜਰਖੜ ਖੇਡਾਂ, ਅਮਰੀਕ ਸਿੰਘ ਮਿਨਹਾਸ ਸਾਬਕਾ ਐੱਸ.ਪੀ, ਇਸੰਪੈਕਟਰ ਬਲਬੀਰ ਸਿੰਘ, ਜਗਦੀਪ ਸਿੰਘ ਕਾਹਲੋਂ ਆਦਿ ਸ਼ਖਸ਼ੀਅਤਾਂ ਨੇ ਕੀਤਾ। ਇਸ ਮੌਕੇ 200 ਦੇ ਕਰੀਬ ਇਲਾਕਾ ਵਾਸੀਆਂ ਨੇ ਕੈਂਪ ’ਚ ਕੈਂਸਰ ਤੇ ਹੋਰ ਬਿਮਾਰੀਆਂ ਦੀ ਜਾਂਚ ਕਰਾਈ, ਜਿਨ੍ਹਾਂ ਦੀ ਮੈਡੀਕਲ ਰਿਪੋਰਟ 10 ਅਪ੍ਰੈਲ ਨੂੰ ਆਵੇਗੀ। ਇਸ ਮੌਕੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਮੌਕੇ ਟਰੱਸਟ ਦੇ ਮੁਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਡਾਕਟਰ ਧਰਮਿੰਦਰ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਸੁਖਪਾਲ ਸਿੰਘ ਸੇਖੋਂ ਮੁੱਖ ਖੇਤੀਬਾੜੀ ਅਫਸਰ, ਜੋਗਿੰਦਰ ਸਿੰਘ ਪਟਵਾਰੀ, ਸਰਪੰਚ ਲਛਮਣ ਸਿੰਘ ਮਹਿਮਾਂ ਸਿੰਘ ਵਾਲਾ ਅਤੇ ਸੁਰਜੀਤ ਸਿੰਘ ਆਦਿ ਇਲਾਕੇ ਦੀਆਂ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਮੌਜੂਦ ਸਨ।