ਜਰਖੜ ਖੇਡਾਂ ਚੌਥਾ ਦਿਨ;  ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ 2022 

32
ਆਮ ਆਦਮੀ ਪਾਰਟੀ ਦੇ ਮੁੱਖ ਸਪੋਕਸਮੈਨ ਅਹਿਬਾਬ ਸਿੰਘ ਗਰੇਵਾਲ ਅਤੇ ਸ੍ਰੀ ਰਾਜ ਕੁਮਾਰ ਅਗਰਵਾਲ ਦਾ ਸਨਮਾਨ ਕਰਦੇ ਹੋਏ ਜਰਖੜ ਹਾਕੀ ਅਕੈਡਮੀ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ,ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਅਤੇ ਹੋਰ
Share

ਜੂਨੀਅਰ ਵਰਗ ਵਿਚ ਏਕ ਨੂਰ ਅਕੈਡਮੀ ਤੇਂਗ ਤੇ ਰਾਮਪੁਰ ਛੰਨਾ ਸੀਨੀਅਰ ਵਰਗ ਵਿੱਚ ਰੂਮੀ ਅਤੇ ਕਿਲ੍ਹਾ ਰਾਏਪੁਰ ਰਹੇ ਜੇਤੂ  
ਅਹਿਬਾਬ ਗਰੇਵਾਲ , ਅਗਰਵਾਲ ਅਤੇ ਲਾਦੀਆ ਮੁੱਖ ਮਹਿਮਾਨ ਵਜੋਂ ਪੁੱਜੇ  
ਲੁਧਿਆਣਾ 16 ਮਈ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 35ਵੀਆਂ ਜਰਖੜ ਖੇਡਾਂ ਦੀ ਕੜੀ ਦੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਚੌਥੇ ਦਿਨ  ਜੂਨੀਅਰ ਵਰਗ ਵਿੱਚ ਰਾਮਪੁਰ ਛੰਨਾ ਅਤੇ ਏਕ ਨੂਰ ਅਕੈਡਮੀ ਤੇੰਗ ਜਦਕਿ ਸੀਨੀਅਰ ਵਰਗ ਵਿੱਚ ਕਿਲਾ ਰਾਏਪੁਰ ਅਤੇ ਫਰੈਂਡਜ਼ ਕਲੱਬ ਰੂਮੀ ਨੇ ਆਪਣੇ ਜੇਤੂ ਕਦਮ ਅੱਗੇ ਵਧਾਉਂਦਿਆਂ ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ  ।
ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਖੇ ਫਲੱਡ ਲਾਈਟਾਂ ਦੀ ਰੌਸ਼ਨੀ ਵਿੱਚ ਖੇਡੇ ਜਾ ਰਹੇ ਇਸ ਹਾਕੀ ਫੈਸਟੀਵਲ ਵਿੱਚ ਬਹੁਤ ਹੀ ਰੋਮਾਂਚਕ ਅਤੇ ਕਾਂਟੇਦਾਰ ਮੁਕਾਬਲੇ  ਦੇਖਣ ਨੂੰ ਮਿਲ ਰਹੇ ਹਨ। ਅੱਜ ਸਬ ਜੂਨੀਅਰ ਵਰਗ ਵਿੱਚ ਏਕਨੂਰ ਅਕੈਡਮੀ ਤੇੰਗ ਨੇ ਕਿਲ੍ਹਾ ਰਾਏਪੁਰ ਸਕੂਲ ਨੂੰ ਇੱਕ ਤਰਫਾ ਕਰਦਿਆਂ  10-0 ਗੋਲਾਂ ਦੀ ਕਰਾਰੀ ਮਾਤ ਦਿੱਤੀ। ਜਦਕਿ ਦੂਸਰੇ ਸਬ ਜੂਨੀਅਰ ਮੁਕਾਬਲੇ ਵਿੱਚ  ਰਾਮਪੁਰ ਛੰਨਾ ਹਾਕੀ ਸੈਂਟਰ ਅਮਰਗੜ੍ਹ ਨੇ ਰਾਮਪੁਰ ਹਾਕੀ ਸੈਂਟਰ ਦੋਰਾਹਾ ਨੂੰ  ਕਰੜੇ ਸੰਘਰਸ਼ ਬਾਅਦ 4-3 ਗੋਲਾਂ ਨਾਲ ਹਰਾਇਆ । ਜੇਤੂ ਟੀਮ ਵੱਲੋਂ ਰਣਵੀਰ ਸਿੰਘ ਨੇ 2 ਨਵਜੋਤ ਅਤੇ ਜੋਬਨ ਨੇ 1-1 ਗੋਲ ਕੀਤਾ ਜਦ ਕਿ  ਤੇ ਹਾਰੀ ਟੀਮ ਵੱਲੋਂ ਅਨਮੋਲਦੀਪ, ਅਵਨੀਤ ਅਤੇ ਗੁਰਵਿੰਦਰ ਨੇ 1-1 ਗੋਲ ਕੀਤਾ।
ਸੀਨੀਅਰ ਵਰਗ ਵਿੱਚ ਕਿਲ੍ਹਾ ਰਾਏਪੁਰ ਨੇ ਰਾਮਪੁਰ ਹਾਕੀ ਕਲੱਬ ਨੂੰ  4-3 ਗੋਲਾਂ ਨਾਲ ਹਰਾਇਆ, ਬਹੁਤ ਹੀ ਫਸਵੇਂ ਮੁਕਾਬਲੇ ਵਿੱਚ ਮੈਚ ਦੇ ਆਖਰੀ  ਪਲਾਂ ਤੱਕ ਬਰਾਬਰ ਦੀ ਟੱਕਰ ਹੋਈ। ਅਖੀਰ ਕਿਲ੍ਹਾ ਰਾਏਪੁਰ ਨੂੰ ਜਿੱਤ ਨਸੀਬ ਹੋਈ  । ਇਸ ਤੋਂ ਪਹਿਲਾਂ ਸੀਨੀਅਰ ਵਰਗ ਦੇ ਖੇਡੇ ਗਏ ਮੁਕਾਬਲੇ ਵਿੱਚ  ਫਰੈਂਡਜ਼ ਕਲੱਬ ਰੂਮੀ ਨੇ ਤੇੰਗ ਹਾਕੀ ਸੈਂਟਰ ਨੂੰ 8-3 ਗੋਲਾਂ ਨਾਲ ਹਰਾਇਆ ।
 ਅੱਜ ਦੇ ਮੈਚਾਂ ਦੌਰਾਨ ਆਮ ਆਦਮੀ ਪਾਰਟੀ ਦੇ ਮੁੱਖ ਸਪੋਕਸਮੈਨ ਅਹਿਬਾਬ ਸਿੰਘ ਗਰੇਵਾਲ , ਉੱਘੇ ਬਿਜ਼ਨੈੱਸਮੈਨ ਸ੍ਰੀ ਰਾਜ ਕੁਮਾਰ ਅਗਰਵਾਲ, ਸਰਪੰਚ ਹਰਨੇਕ ਸਿੰਘ ਲਾਦੀਆਂ ,ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਮੀਤ ਪ੍ਰਧਾਨ ਗੁਰਜੀਤ ਸਿੰਘ ਲਾਦੀਆਂ  , ਮਾਸਟਰ ਹਰੀ ਸਿੰਘ ਲੁਧਿਆਣਾ , ਪ੍ਰਧਾਨ ਐਡਵੋਕੇਟ ਹਰਕਮਲ ਸਿੰਘ  ਨੇ ਮੁੱਖ ਮਹਿਮਾਨ ਵਜੋਂ ਵੱਖ ਵੱਖ ਟੀਮਾਂ ਨਾਲ ਜਾਣ ਪਹਿਚਾਣ ਕੀਤੀ ਇਸ ਮੌਕੇ ਕਰਨਲ  ਮਿਲਖਾ ਸਿੰਘ ਕੌਮੀ ਅਥਲੀਟ, ਪ੍ਰੋ ਰਾਜਿੰਦਰ ਸਿੰਘ , ਇੰਸਪੈਕਟਰ ਬਲਬੀਰ ਸਿੰਘ  ,ਅਜੀਤ ਸਿੰਘ ਲਾਦੀਆਂ , ਸਰਪੰਚ ਜਸਮੇਲ ਸਿੰਘ ਖਾਨਪੁਰ, ਸਾਬਕਾ ਸਰਪੰਚ ਬਲਵੰਤ ਸਿੰਘ ਖਾਨਪੁਰ, ਸੋਨੂੰ ਗਿੱਲ , ਕਰਨ ਗਿੱਲ ਸਾਹਿਬ ਸਿੰਘ ਗਿੱਲ , ਗੁਰਜੀਤ ਪੋਹੀੜ,ਜਸ਼ਨ ਆਲਮਗੀਰ, ਦੀਪੂ ਆਲਮਗੀਰ , ਸਾਬੀ ਜਰਖੜ ,ਦਵਿੰਦਰ ਜੱਸੀਆਂ , ਮੋਨੂ ਗਿੱਲ ਅਮਰੀਕਾ ,ਪ੍ਰੀਤ ਗਿੱਲ ਆਦਿ ਹੋਰ ਪ੍ਰਬੰਧਕ ਵੱਡੀ ਗਿਣਤੀ ਵਿਚ ਹਾਜ਼ਰ ਸਨ  ।
ਟੂਰਨਾਮੈਂਟ ਕਮੇਟੀ ਦੇ   ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਜਰਖੜ ਹਾਕੀ ਲੀਗ ਦੇ ਅਗਲੇ ਗੇੜ ਦੇ ਮੁਕਾਬਲੇ 21 ਅਤੇ 22 ਮਈ ਨੂੰ ਖੇਡੇ ਜਾਣਗੇ । 21ਮਈ ਨੂੰ  ਓਲੰਪੀਅਨ ਪ੍ਰਿਥੀਪਾਲ ਸਿੰਘ ਦੀ 39ਵੀਂ ਬਰਸੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਈ ਜਾਵੇਗੀ । ਇਸ ਮੌਕੇ ਹਾਕੀ ਫੈਸਟੀਵਲ ਦੇ 4 ਮੁਕਾਬਲੇ ਕਰਾਏ ਜਾਣਗੇ । ਜਿਸ ਵਿੱਚ ਸਬ ਜੂਨੀਅਰ ਹਾਕੀ ਵਿੱਚ ਪਹਿਲਾ ਮੈਚ ਏਕਨੂਰ ਅਕੈਡਮੀ ਤੇੰਗ ਅਤੇ ਰਾਮਪੁਰ ਛੰਨਾਂ ਵਿਚਕਾਰ, ਦੂਸਰਾ ਮੈਚ ਕਿਲ੍ਹਾ ਰਾਏਪਰ ਸਕੂਲ ਅਤੇ ਹਾਕੀ ਸੈਂਟਰ ਰਾਮਪੁਰ ਵਿਚਕਾਰ ਖੇਡਿਆ ਜਾਵੇਗਾ। ਜਦਕਿ  ਸੀਨੀਅਰ ਵਰਗ ਵਿੱਚ ਕਿਲਾ ਰਾਏਪੁਰ ਦਾ ਮੁਕਾਬਲਾ ਤੇਂਗ ਕਲੱਬ ਨਾਲ ਤੇ ਦੂਸਰਾ ਮੈਚ ਜਰਖੜ ਅਕੈਡਮੀ ਬਨਾਮ ਸਾਹਨੇਵਾਲ  ਵਿਚਕਾਰ ਖੇਡਿਆ ਜਾਵੇਗਾ  ।

Share