ਜਬਰ-ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ਨੂੰ ਜ਼ਮਾਨਤ ਵਾਸਤੇ 2 ਹਜ਼ਾਰ ਔਰਤਾਂ ਦੇ ਕੱਪੜੇ ਧੋਣ ਦੇ ਹੁਕਮ!

629
Share

* ਅਦਾਲਤ ਨੇ ਜ਼ਮਾਨਤ ਦੇਣ ਲਈ ਰੱਖੀ ਅਨੋਖੀ ਸ਼ਰਤ
ਪਟਨਾ, 23 ਸਤੰਬਰ (ਪੰਜਾਬ ਮੇਲ)-ਬਿਹਾਰ ਦੇ ਮਧੂਬਨੀ ਜ਼ਿਲ੍ਹੇ ਦੀ ਇਕ ਅਦਾਲਤ ਨੇ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ਨੂੰ ਜ਼ਮਾਨਤ ਦੇਣ ਬਾਰੇ ਇਕ ਅਨੋਖੀ ਸ਼ਰਤ ਰੱਖੀ ਹੈ। ਉਸ ਨੂੰ ਕਿਹਾ ਗਿਆ ਹੈ ਕਿ ਜ਼ਮਾਨਤ ਵਾਸਤੇ ਉਹ 2 ਹਜ਼ਾਰ ਔਰਤਾਂ ਦੇ ਕੱਪੜੇ ਧੋਵੇ ਤੇ ਉਨ੍ਹਾਂ ਨੂੰ ਪ੍ਰੈੱਸ ਵੀ ਕਰੇ। ਮੁਲਜ਼ਮ ਲਲਨ ਕੁਮਾਰ ਲੌਕਾਹਾ ਥਾਣੇ ਅਧੀਨ ਆਉਂਦੇ ਇਕ ਪਿੰਡ ਦਾ ਵਸਨੀਕ ਹੈ। ਜ਼ਮਾਨਤ ਸਬੰਧੀ ਉਪਰੋਕਤ ਸ਼ਰਤ ਜਨਜਾਰਪੁਰ ਦੇ ਐਡੀਸ਼ਨਲ ਸੈਸ਼ਨਜ਼ ਜੱਜ ਅਵਿਨਾਸ਼ ਕੁਮਾਰ ਨੇ ਰੱਖੀ ਹੈ।¿;
ਇਸੇ ਦੌਰਾਨ ਬਚਾਅ ਪੱਖ ਦੇ ਵਕੀਲ ਪਰਸ਼ੂਰਾਮ ਮਿਸ਼ਰਾ ਨੇ ਕਿਹਾ ਕਿ ਮੁਲਜ਼ਮ ਲਲਨ ਨੇ 17 ਅਪ੍ਰੈਲ ਦੀ ਰਾਤ ਨੂੰ ਆਪਣੇ ਪਿੰਡ ਦੀ ਹੀ ਇਕ ਔਰਤ ਨਾਲ ਜਬਰ-ਜਨਾਹ ਦੀ ਕੋਸ਼ਿਸ਼ ਕੀਤੀ ਸੀ ਤੇ ਉਸ ਨੂੰ 19 ਅਪ੍ਰੈਲ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਸੀ ਅਤੇ ਉਸੇ ਦਿਨ ਤੋਂ ਮੁਲਜ਼ਮ ਜੇਲ੍ਹ ਵਿਚ ਬੰਦ ਹੈ। ਮੁਲਜ਼ਮ ਵੱਲੋਂ ਉਪਰੋਕਤ ਸ਼ਰਤ ਮੰਨਣ ’ਤੇ ਅਦਾਲਤ ਨੇ ਉਸ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ ਤੇ ਜ਼ਮਾਨਤ ਦੀ ਇਕ ਕਾਪੀ ਪਿੰਡ ਦੇ ਪ੍ਰਧਾਨ ਨੂੰ ਭੇਜੀ ਗਈ ਹੈ। ਮੁਲਜ਼ਮ ਨੂੰ ਖੁਦ ਹੀ ਕੱਪੜੇ ਧੋਣ ਵਾਲਾ ਪਾਊਡਰ ਜਾਂ ਸਾਬਣ ਤੇ ਕੱਪੜੇ ਇਸਤਰੀ ਕਰਨ ਲਈ ਪ੍ਰੈੱਸ ਖਰੀਦਣੀ ਪਵੇਗੀ।

Share