ਜਨਵਰੀ ਮਹੀਨੇ ਤੱਕ ਟਰੰਪ ਹੀ ਕਹਾਉਣਗੇ ਅਮਰੀਕਾ ਦੇ ਰਾਸ਼ਟਰਪਤੀ!

500
Share

-20 ਜਨਵਰੀ ਨੂੰ ਬਾਇਡਨ ਕਰਨਗੇ ਆਪਣੇ ਰਾਸ਼ਟਰਪਤੀ ਕਾਰਜਕਾਲ ਦੀ ਸ਼ੁਰੂਆਤ
ਵਾਸ਼ਿੰਗਟਨ, 9 ਨਵੰਬਰ (ਪੰਜਾਬ ਮੇਲ)- ਜੋਅ ਬਾਇਡਨ ਨਵੇਂ ਅਮਰੀਕੀ ਰਾਸ਼ਟਰਪਤੀ ਬਣਨ ਜਾ ਰਹੇ ਹਨ ਅਤੇ ਡੋਨਾਲਡ ਟਰੰਪ ਵ੍ਹਾਈਟ ਹਾਊਸ ਨੂੰ ਅਲਵਿਦਾ ਕਹਿਣਗੇ। ਚੋਣਾਂ ਦੇ ਨਤੀਜੇ ਸਪੱਸ਼ਟ ਹੋ ਜਾਣ ਤੋਂ ਬਾਅਦ 20 ਜਨਵਰੀ ਨੂੰ ਬਾਇਡਨ ਆਪਣੇ ਰਾਸ਼ਟਰਪਤੀ ਕਾਲ ਦਾ ਸ਼ੁਭ ਆਰੰਭ ਕਰਨਗੇ।
ਇਸ ਦਾ ਮਤਲਬ ਇਹ ਹੈ ਕਿ ਅਗਲੇ ਢਾਈ ਮਹੀਨੇ ਤੱਕ ਟਰੰਪ ਹੀ ਅਮਰੀਕਾ ਦੇ ਰਾਸ਼ਟਰਪਤੀ ਕਹਾਉਣਗੇ, ਭਾਵੇਂ ਉਹ ਚੋਣ ਹਾਰ ਚੁੱਕੇ ਹਨ। ਤਕਨੀਕੀ ਤੌਰ ‘ਤੇ ਚੋਣ ਹਾਰਨ ਤੋਂ ਬਾਅਦ ਵੀ ਜਾਣ ਵਾਲੇ ਰਾਸ਼ਟਰਪਤੀ ਨੂੰ ਸੱਤਾ ਸੌਂਪਣ ਲਈ ਜੋ ਸਮਾਂ ਮਿਲਦਾ ਹੈ, ਉਸ ਨੂੰ ‘ਟਰਾਂਜਿਸ਼ਨ ਟਾਈਮ’ ਕਿਹਾ ਜਾਂਦਾ ਹੈ, ਜਿਸ ‘ਚ ਸੱਤਾ ਟਰਾਂਸਫਰ ਕੀਤੀ ਜਾਂਦੀ ਹੈ।
ਨਵੇਂ ਜਾਂ ਅਗਲੇ ਅਮਰੀਕੀ ਰਾਸ਼ਟਰਪਤੀ ਲਈ ਸੱਤਾ ਸੌਂਪਣ ਦੇ ‘ਟਰਾਂਜਿਸ਼ਨ’ ਦੀ ਮਿਆਦ ਆਮ ਤੌਰ ‘ਤੇ 78 ਦਿਨਾਂ ਦੀ ਤੈਅ ਹੁੰਦੀ ਹੈ, ਯਾਨੀ 11 ਹਫ਼ਤੇ ਤੋਂ ਇਕ ਦਿਨ ਜ਼ਿਆਦਾ। ਤੁਹਾਨੂੰ ਯਾਦ ਹੋਵੇ ਤਾਂ ਸਾਲ 2000 ‘ਚ ਜਾਰਜ ਡਬਲਯੂ. ਬੁਸ਼ ਅਤੇ ਅਲ ਗੋਰ ਦੇ ਦਰਮਿਆਨ ਜਦੋਂ ਚੋਣਾਂ ਦੇ ਨਤੀਜੇ ਕੋਰਟ ‘ਚ ਤੈਅ ਹੋਣ ਲਈ ਚਲੇ ਗਏ ਸਨ, ਉਦੋਂ ਇਸ ‘ਟਰਾਂਜਿਸ਼ਨ’ ਮਿਆਦ ਲਈ 5 ਹਫ਼ਤਿਆਂ ਦਾ ਸਮਾਂ ਕੋਰਟ ਕਾਰਵਾਈ ‘ਚ ਲੰਘ ਗਿਆ ਸੀ।


Share