ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖਾਂ ਦੇ ਭਾਰਤ ‘ਚ ਕੌਮੀ ਘੱਟ ਗਿਣਤੀਆਂ ਵਜੋਂ ਦਰਜੇ ਨੂੰ ਬਰਕਰਾਰ ਰੱਖਣ ਦੀ ਮੰਗ

23
Share

ਅੰਮ੍ਰਿਤਸਰ, 12 ਮਈ (ਪੰਜਾਬ ਮੇਲ)- ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਦੇ ਭਾਰਤ ਵਿਚ ਕੌਮੀ ਘੱਟ ਗਿਣਤੀਆਂ ਵਜੋਂ ਦਰਜੇ ਨੂੰ ਬਰਕਰਾਰ ਰੱਖਣ ਦੀ ਮੰਗ ਕੀਤੀ ਹੈ। ਇਥੇ ਜਾਰੀ ਵੀਡੀਓ ਬਿਆਨ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਵਿਚ ਇਹ ਆਇਆ ਕਿ 1947 ਤੋਂ ਜਿਹੜਾ ਸਿੱਖਾਂ ਨੂੰ ਭਾਰਤ ਦੇ ਅੰਦਰ ਕੌਮੀ ਘੱਟ ਗਿਣਤੀ ਦਾ ਦਰਜਾ ਮਿਲਿਆ ਹੈ, ਉਸ ਨੂੰ ਕਿਤੇ ਨਾ ਕਿਤੇ ਭਾਰਤ ਸਰਕਾਰ ਵੱਲੋਂ ਤੋੜਨ ਦਾ ਯਤਨ ਕੀਤਾ ਜਾ ਰਿਹਾ ਹੈ ਜਾਂ ਯਤਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦੇ ਹਨ ਕਿ ਭਾਰਤ ਵਿਚ ਜੋ ਸਿੱਖ ਹਨ, ਉਹ ਘੱਟ ਗਿਣਤੀ ਹਨ ਤੇ ਸਿੱਖਾਂ ਨੂੰ ਕੌਮੀ ਘੱਟ ਗਿਣਤੀ ਦਾ ਦਰਜਾ ਮਿਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੂਰੇ ਭਾਰਤ ਦੇਸ਼ ਅੰਦਰ ਅੰਦਰ ਸਿੱਖਾਂ ਦਾ ਕੌਮੀ ਘੱਟ ਗਿਣਦੀ ਦਾ ਦਰਜਾ ਬਰਕਰਾਰ ਰਹਿਣਾ ਚਾਹੀਦਾ ਹੈ ਤੇ ਇਸ ਨੂੰ ਤੋੜਨ ਦਾ ਯਤਨ ਨਹੀਂ ਹੋਣਾ ਚਾਹੀਦਾ।


Share