ਜਗਰੂਪ ਸਿੰਘ ਸੈਦੋ ਦੇ ਪਿਤਾ ਦਾ ਕਨੇਡਾ ਵਿੱਚ ਦਿਹਾਂਤ

542
Share

ਫਰਿਜ਼ਨੋ (ਕੈਲੀਫੋਰਨੀਆਂ) 1 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ) – ਫਰਿਜ਼ਨੋ ਦੀ ਬਹੁ-ਪੱਖੀ ਸ਼ਖ਼ਸੀਅਤ ਅਤੇ ਉੱਘੇ ਕਾਂਗਰਸੀ ਲੀਡਰ ਸ. ਜਗਰੂਪ ਸਿੰਘ ਸੈਦੋ ਨੂੰ ਪਿਛਲੇ ਦਿਨੀਂ ਉਸ ਵਕਤ ਭਾਰੀ ਸਦਮਾਂ ਲੱਗਾ ਜਦੋਂ ਉਹਨਾਂ ਦੇ ਪਿਤਾ ਸ. ਜਸਵੰਤ ਸਿੰਘ ਧਾਲੀਵਾਲ 80 ਸਾਲ ਦੀ ਉਮਰ ਭੋਗਕੇ ਐਬਸਫੋਰਡ ਕਨੇਡਾ ਵਿੱਖੇ ਅਚਾਨਕ ਅਕਾਲ ਚਲਾਣਾ ਕਰ ਗਏ। ਸਵ. ਜਸਵੰਤ ਸਿੰਘ ਧਾਲੀਵਾਲ ਨਮਿਤ ਰੱਖੇ ਸਹਿਜ ਪਾਠ ਦਾ ਭੋਗ ਗੁਰਦਵਾਰਾ ਕਲਗ਼ੀਧਰ ਐਬਸਫੋਰਡ ਕਨੇਡਾ ਵਿੱਖੇ ਮਿਤੀ 4 ਮਾਰਚ ਦਿਨ ਵੀਰਵਾਰ ਨੂੰ ਦੁਪਿਹਰ 2 ਵਜੇ ਪਵੇਗਾ। ਅਤੇ ਇਸੇ ਤਰਾਂ ਕੋਵਿੱਡ ਦੇ ਚੱਲਦਿਆਂ ਧਾਲੀਵਾਲ ਪਰਿਵਾਰ ਅੰਤਿਮ ਰਸਮਾਂ ਲਈ ਕਨੇਡਾ ਨਹੀਂ ਜਾ ਸਕਿਆ ਤੇ ਉਹਨਾਂ ਵੱਲੋਂ ਸਵ. ਜਸਵੰਤ ਸਿੰਘ ਦੀ ਰੂਹ ਦੀ ਸ਼ਾਂਤੀ ਲਈ ਫਰਿਜ਼ਨੋ ਦੇ ਲਾਗਲੇ ਸ਼ਹਿਰ ਸਿਲਮਾਂ ਦੇ ਗੁਰਦਵਾਰਾ ਕਲਗ਼ੀਧਰ ਸਹਿਬ ਵਿੱਖੇ ਮਿਤੀ 6 ਮਾਰਚ ਦਿਨ ਸ਼ਨੀਵਾਰ ਨੂੰ ਦੁਪਿਹਰ 11 ਤੋਂ 1 ਵਜੇ ਦਰਮਿਆਨ ਸਹਿਜ ਪਾਠ ਦੇ ਭੋਗ ਪਾਏ ਜਾਣਗੇ। ਵਧੇਰੇ ਜਾਣਕਾਰੀ ਲਈ ਜਾ ਦੁੱਖ ਸਾਂਝਾ ਕਰਨ ਲਈ ਜਗਰੂਪ ਸਿੰਘ ਧਾਲੀਵਾਲ ਨਾਲ (559) 316-1339 ਤੇ ਸੰਪਰਕ ਕਰ ਸਕਦੇ ਹੋ। ਦੁੱਖੀ ਹਿਰਦੇ – ਗੁਰਦੀਪ ਸਿੰਘ – ਚਰਨਜੀਤ ਕੌਰ (ਸਪੁੱਤਰ- ਨੂੰਹ), ਜਗਰੂਪ ਸਿੰਘ – ਕੁਲਦੀਪ ਕੌਰ (ਸਪੁੱਤਰ-ਨੂੰਹ), ਜਗਤਾਰ ਸਿੰਘ- ਕਰਮਜੀਤ ਕੌਰ (ਸਪੁੱਤਰ -ਨੂੰਹ), ਕਰਮਜੀਤ ਕੌਰ- ਪਰਮਜੀਤ ਸਿੰਘ ਬਰਾੜ (ਧੀ-ਜਵਾਈ), ਬਲਵਿੰਦਰ ਸਿੰਘ- ਪਰਮਪ੍ਰੀਤ ਕੌਰ ( ਪੋਤਰਾ- ਪੋਤ ਨੂੰਹ), ਗਗਨਦੀਪ ਸਿੰਘ-ਕਰਮਜੀਤ ਕੌਰ (ਪੋਤਰਾ- ਪੋਤ ਨੂੰਹ), ਪਹੇਲਪ੍ਰੀਤ (ਪੋਤਰਾ)। ਪਰਿਵਾਰ ਦੇ ਨੇੜਲੇ ਦੋਸਤ ਡਾ. ਕੇਵਲ ਗਰਗ ਨੇ ਕਿਹਾ ਕਿ ਸਵ. ਜਸਵੰਤ ਸਿੰਘ ਧਾਲੀਵਾਲ ਦੇ ਇਸ ਤਰਾਂ ਤੁਰ ਜਾਣ ਨਾਲ ਹਲਕਾ ਨਿਹਾਲ ਸਿੰਘ ਵਾਲਾ ਅਤੇ ਧਾਲੀਵਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

Share