ਜਗਤਾਰ ਸਿੰਘ ਉਇਰਫ ਜੱਗੀ ਜੌਹਲ ਨੂੰ ਇਕ ਹੋਰ ਕੇਸ ‘ਚੋਂ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚੋਂ ਜ਼ਮਾਨਤ

444
Share

ਮੋਗਾ, 7 ਨਵੰਬਰ (ਪੰਜਾਬ ਮੇਲ)- ਬਰਤਾਨਵੀਂ ਨਾਗਰਿਕ ਜਗਤਾਰ ਸਿੰਘ ਉਇਰਫ ਜੱਗੀ ਜੌਹਲ ਨੂੰ ਇਕ ਹੋਰ ਕੇਸ ‘ਚੋਂ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚੋਂ ਜ਼ਮਾਨਤ ਮਿਲ ਗਈ ਹੈ। ਪਰ ਉਹ ਹੋਰ ਕਤਲ ਕੇਸਾਂ ‘ਚ ਨਾਮਜ਼ਦ ਹੋਣ ਕਾਰਨ ਫਿਲਹਾਲ ਜੇਲ੍ਹ ‘ਚ ਹੀ ਰਹੇਗਾ। ਕਰੀਬ ਚਾਰ ਸਾਲ ਪਹਿਲਾਂ ਹਿੰਦੂ ਲੀਡਰਾਂ ਦੀਆਂ ਕਤਲ ਦੀਆਂ ਵਾਰਦਾਤਾਂ ‘ਚ ਜੱਗੀ ਜੌਹਲ ਨੂੰ ਨਾਮਜ਼ਦ ਕੀਤਾ ਗਿਆ ਸੀ।ਜੱਗੀ ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਜੱਗੀ ਨੂੰ ਬਾਘਾਪੁਰਾਣਾ ਥਾਣੇ ‘ਚ 17 ਦਸੰਬਰ, 2016 ਨੂੰ ਆਰਮਜ਼ ਤੇ ਯੂਪੀਏ ਐਕਟ ਤਹਿਤ ਦਰਜਕੇਸ ‘ਚ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਪਰ ਫਿਲਹਾਲ ਉਨ੍ਹਾਂ ਦੀ ਰਿਹਾਈ ਨਹੀਂ ਹੋ ਸਕੇਗੀ। ਕਿਉਂਕਿ ਅੱਠ ਹੋਰ ਕੇਸ ਫਿਲਹਾਲ ਪੈਂਡਿੰਗ ਹਨ। ਉਨ੍ਹਾਂ ਦੇ ਵਕੀਲ ਨੇ ਦੱਸਿਆ ਕਿ ਬਾਕੀ ਕੇਸਾਂ ‘ਚ ਜ਼ਮਾਨਤ ਲਈ ਹਾਈਕੋਰਟ ਅਰਜ਼ੀ ਦਾਇਰ ਕੀਤੀ ਜਾਵੇਗੀ। ਸਟੇਟ ਸਪੈਸ਼ਲ ਸੈਲ ਵੱਲੋਂ ਜੱਗੀ ਜੌਹਲ ਨੂੰ ਪੰਜਾਬ ‘ਚ ਹਿੰਦੂ ਲੀਡਰਾਂ ਸਣੇ ਕੀਤੇ ਕਤਲਾਂ ਦੀਆਂ ਵਾਰਦਾਤਾਂ ‘ਚ ਨਾਮਜ਼ਦ ਕਰਨ ਤੋਂ ਬਾਅਦ ਤਫਤੀਸ਼ ਐਨਆਈਏ ਨੂੰ ਸੌਂਪ ਦਿੱਤੀ ਗਈ ਸੀ। ਜੱਗੀ ਜੌਹਲ ‘ਤੇ ਸਿਆਸੀ ਕਤਲਾਂ, ਅੱਤਵਾਦੀਆਂ ਸਰਗਰਮੀਆਂ ਕਰਾਉਣ ਤੇ ਖਾਲਿਸਤਾਨੀ ਸੰਗਠਨਾਂ ਨੂੰ ਫੰਡ ਮੁਹੱਈਆ ਕਰਾਉਣ ਦੇ ਇਲਜ਼ਾਮ ਲੱਗੇ ਸਨ।


Share