ਜਗਤਾਰ ਕੌਰ ਗਿੱਲ ਕਤਲ ਮਾਮਲੇ ’ਚ ਪਤੀ ਤੇ ਉਸ ਦੀ ਪ੍ਰੇਮਿਕਾ ਨੂੰ ਹੋਈ ਉਮਰਕੈਦ

708
Share

ਸਜ਼ਾ ਭੁਗਤਣ ਦੌਰਾਨ 25 ਸਾਲ ਤੱਕ ਨਹੀਂ ਮਿਲੇਗੀ ਕੋਈ ਪੈਰੋਲ
-ਭੁਪਿੰਦਰ ਨੇ ਪ੍ਰੇਮਿਕਾ ਗੁਰਪ੍ਰੀਤ ਨਾਲ ਮਿਲ ਕੇ ਕੀਤਾ ਸੀ ਪਤਨੀ ਦਾ ਕਤਲ
ਔਟਵਾ, 18 ਅਕਤੂਬਰ (ਪੰਜਾਬ ਮੇਲ)- ਕੈਨੇਡਾ ’ਚ 29 ਜਨਵਰੀ 2014 ਨੂੰ ਹੋਏ ਜਗਤਾਰ ਕੌਰ ਗਿੱਲ ਦੇ ਕਤਲ ਮਾਮਲੇ ’ਚ ਜਗਤਾਰ ਦੇ ਪਤੀ ਭੁਪਿੰਦਰ ਗਿੱਲ ਅਤੇ ਉਸ ਦੀ ਪ੍ਰੇਮਿਕਾ ਗੁਰਪ੍ਰੀਤ ਰੋਨਾਲਡ ਨੂੰ ਕੋਰਟ ਨੇ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ। ਕੋਰਟ ਨੇ ਸਖ਼ਤ ਹੁਕਮ ਜਾਰੀ ਕਰਦਿਆਂ ਕਿਹਾ ਕਿ ਸਜ਼ਾ ਭੁਗਤਣ ਦੌਰਾਨ 25 ਸਾਲ ਤੱਕ ਉਨ੍ਹਾਂ ਨੂੰ ਕੋਈ ਪੈਰੋਲ ਵੀ ਨਹੀਂ ਮਿਲੇਗੀ।
ਕੋਰਟ ਨੇ ਬੀਤੇ ਅਗਸਤ ਮਹੀਨੇ ਵਿਚ ਭੁਪਿੰਦਰ ਗਿੱਲ ਤੇ ਉਸ ਦੀ ਪ੍ਰੇਮਿਕਾ ਗੁਰਪ੍ਰੀਤ ਰੋਨਾਲਡ ਨੂੰ ਜਗਤਾਰ ਗਿੱਲ ਦੇ ਕਤਲ ਦਾ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ’ਤੇ ਫਸਟ ਡਿਗਰੀ ਮਰਡਰ ਦੇ ਦੋਸ਼ ਆਇਦ ਕੀਤੇ ਸਨ।
ਇਸ ਪ੍ਰੇਮੀ ਜੋੜੇ ਨੂੰ 2016 ’ਚ ਵੀ ਦੋਸ਼ੀ ਠਹਿਰਾਇਆ ਗਿਆ ਸੀ, ਪਰ ਇੱਕ ਅਪੀਲ ਤੋਂ ਬਾਅਦ ਨਵਾਂ ਮੁਕੱਦਮਾ ਚਲਾਇਆ ਗਿਆ ਸੀ।
ਦੱਸ ਦੇਈਏ ਕਿ ਤਿੰਨ ਬੱਚਿਆਂ ਦੀ ਮਾਂ ਜਗਤਾਰ ਕੌਰ ਗਿੱਲ (43 ਸਾਲ) ਦਾ ਉਸ ਦੇ ਵਿਆਹ ਦੀ 17ਵੀਂ ਵਰ੍ਹੇਗੰਢ ਮੌਕੇ 29 ਜਨਵਰੀ 2014 ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਔਟਵਾ ਦੇ ਬਰਹੈਵਨ ਸਬਰਬ ਸਥਿਤ ਉਸ ਦੇ ਘਰ ਵਿਚੋਂ ਹੀ ਖੂਨ ਨਾਲ ਲਥਪਥ ਉਸ ਦੀ ਲਾਸ਼ ਬਰਾਮਦ ਹੋਈ ਸੀ।

Share