ਨਵੀਂ ਦਿੱਲੀ, 6 ਫਰਵਰੀ (ਪੰਜਾਬ ਮੇਲ)- ਕੇਂਦਰ ਅਤੇ ਕਿਸਾਨ ਯੂਨੀਅਨਾਂ ਅਤੇ ਦੇਸ਼ਵਿਆਪੀ ‘ਚੱਕਾ ਜਾਮ’ ਦੌਰਾਨ ਅੱਜ ਇਥੇ ਸਿੰਘੂ ਬਾਰਡਰ ’ਤੇ ਸ਼ਾਂਤੀ ਰਹੀ ਪਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਚੱਕਾ ਜਾਮ ਦੇ ਮੱਦੇਨਜ਼ਰ ਸਿੰਘੂ, ਗਾਜ਼ੀਪੁਰ ਤੇ ਟਿਕਰੀ ਬਾਰਡਰਾਂ ’ਤੇ ਇੰਟਰਨੈੱਟ ਸੇਵਾ ਨੂੰ 24 ਘੰਟਿਆਂ ਲਈ ਬੰਦ ਰੱਖਿਆ। ਸਿੰਘੂ ਬਾਰਡਰ ’ਤੇ ਅੱਜ ਤਾਮਿਲਨਾਡੂ ਦੇ ਮੋਰਚੇ ਵਿਚ ਸ਼ਿਰਕਤ ਕੀਤੀ ਤੇ ਆਪਣੇ ਵਿਚਾਰ ਸਾਂਝੇ ਕੀਤੇ।