ਚੱਕਰਵਾਤੀ ਤੂਫ਼ਾਨ ‘ਲੌਰਾ’ ਨੇ ਅਮਰੀਕਾ ‘ਚ ਮਚਾਈ ਤਬਾਹੀ: ਲੂਸੀਆਨਾ ‘ਚ 6 ਮੌਤਾਂ

657
Share

ਹਿਊਸਟਨ, 28 ਅਗਸਤ (ਪੰਜਾਬ ਮੇਲ)- ਚੱਕਰਵਾਤੀ ਤੂਫ਼ਾਨ ‘ਲੌਰਾ’ ਨੇ ਅੱਜ ਅਮਰੀਕਾ ਵਿੱਚ ਭਾਰੀ ਤਬਾਹੀ ਮਚਾਈ। ਤੂਫ਼ਾਨ ਨਾਲ ਲੂਸੀਆਨਾ ਸੂਬੇ ‘ਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਹੜ੍ਹਾਂ ਵਰਗੀ ਸਥਿਤੀ ਬਣ ਗਈ ਅਤੇ 6 ਵਿਅਕਤੀਆਂ ਦੀ ਮੌਤ ਹੋਈ ਹੈ। ਇਹ ਤੂਫ਼ਾਨ ਕੈਮਰੋਨ ਨੇੜਿਓਂ ਲੂਸੀਆਨਾ ‘ਚ ਦਾਖਲ ਹੋਇਆ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤੂਫ਼ਾਨ ਕਾਰਨ ਲੂਸੀਆਨਾ ‘ਚ ਛੇ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ‘ਚੋਂ 4 ਦੀ ਮੌਤ ਇੱਕ ਵੱਡਾ ਦਰੱਖ਼ਤ ਡਿੱਗਣ ਕਾਰਨ ਹੋਈ। ਮ੍ਰਿਤਕਾਂ ਵਿਚ 14 ਸਾਲਾਂ ਦੀ ਇੱਕ ਲੜਕੀ ਅਤੇ 68 ਸਾਲਾਂ ਦਾ ਬਜ਼ੁਰਗ ਵੀ ਸ਼ਾਮਲ ਹਨ। ਤੂਫ਼ਾਨ ਕਾਰਨ ਸੰਚਾਰ ਅਤੇ ਬਿਜਲੀ ਸੇਵਾਵਾਂ ਅਤੇ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ।


Share