ਚੰਨ੍ਹ ‘ਤੇ ਇਨਸਾਨੀ ਬਸਤੀਆਂ ਵਸਾਉਣ ਦੀ ਉਮੀਦਾਂ ਹੋਰ ਮਜ਼ਬੂਤ ਹੋਈਆਂ

548
Share

-ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਚੰਨ੍ਹ ਦੀ ਸਤ੍ਹਾ ‘ਤੇ ਪਾਣੀ ਦੀ ਕੀਤੀ ਖੋਜ
ਵਾਸ਼ਿੰਗਟਨ, 28 ਅਕਤੂਬਰ (ਪੰਜਾਬ ਮੇਲ)- ਚੰਨ੍ਹ ‘ਤੇ ਇਨਸਾਨੀ ਬਸਤੀਆਂ ਵਸਾਉਣ ਦੀ ਵਿਗਿਆਨਕ ਉਮੀਦਾਂ ਹੋਰ ਮਜ਼ਬੂਤ ਹੋ ਗਈਆਂ ਹਨ। ਦਰਅਸਲ, ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਚੰਨ੍ਹ ਦੀ ਸਤ੍ਹਾ ‘ਤੇ ਪਾਣੀ ਦੀ ਖੋਜ ਕੀਤੀ ਹੈ। ਖਾਸ਼ ਗੱਲ ਇਹ ਹੈ ਕਿ ਪਾਣੀ ਚੰਨ੍ਹ ਦੀ ਸਤ੍ਹਾ ‘ਤੇ ਅਜਿਹੇ ਇਲਾਕੇ ਵਿਚ ਮਿਲਿਆ ਹੈ, ਜਿੱਥੇ ਸੂਰਜ ਦੀ ਕਿਰਣਾਂ ਪੈਂਦੀਆਂ ਹਨ। ਪਾਣੀ ਦੀ ਖੋਜ ਨਾਸਾ ਦੀ ਸਟ੍ਰੇਟੋਸਿਫਯਰ ਆਬਜ਼ਰਵੇਰਟਰੀ ਫਾਰ ਇੰਫਰਾਰੇਡ ਐਸਟ੍ਰੋਨੌਮੀ ਨੇ ਕੀਤੀ ਹੈ। ਇਸ ਦਾ ਉਪਯੋਗ ਪੀਣ ਅਤੇ ਰਾਕੇਟ ਈਂਧਨ ਉਤਪਾਦਨ ਲਈ ਕੀਤਾ ਜਾ ਸਕੇਗਾ।
ਹੁਣ ਤੱਕ ਹੋਏ ਅਧਿਐਨਾਂ ‘ਚ ਚੰਨ੍ਹ ਦੀ ਸਤ੍ਹਾ ‘ਤੇ ਹਾਈਡਰੋਜ਼ਨ ਦੇ ਕੁਝ ਅੰਸ਼ ਦਾ ਪਤਾ ਚਲਿਆ ਸੀ, ਲੇਕਿਨ ਪਾਣੀ ਅਤੇ ਪਾਣੀ ਦੇ ਕਰੀਬੀ ਹਾਈਡ੍ਰੋਕਸਿਲ ਦੀ ਜਾਣਕਾਰੀ ਨਹੀਂ ਮਿਲੀ ਸੀ। ਪਹਿਲਾਂ ਅਜਿਹੇ ਸੰਕੇਤ ਸੀ ਕਿ ਚੰਨ੍ਹ ਦੀ ਸਤ੍ਹਾ ‘ਤੇ ਸੂਰਜ ਵੱਲ ਐੱਚ-2ਓ ਹੋ ਸਕਦਾ ਹੈ। ਹੁਣ ਇਸ ਨੂੰ ਲੱਭ ਲਿਆ ਗਿਆ। ਇਸ ਖੋਜ ਨਾਲ ਚੰਨ੍ਹ ਦੇ ਬਾਰੇ ਵਿਚ ਅਧਿਐਨ ਹੋਰ ਵਧੇਗਾ।
ਤੁਲਨਾਤਮਕ ਤੌਰ ‘ਤੇ ਸੋਫੀਆ ਨੇ ਚੰਨ੍ਹ ‘ਤੇ ਜਿੰਨਾ ਪਾਣੀ ਲੱਭਿਆ ਹੈ, ਉਹ ਅਫ਼ਰੀਕਾ ਦੇ ਸਹਾਰਾ ਰੇਗਿਸਤਾਨ ਵਿਚ ਮੌਜੂਦ ਪਾਣੀ ਦੀ ਤੁਲਨਾ ‘ਚ 100ਵਾਂ ਹਿੱਸਾ ਹੈ। ਐਨੀ ਘੱਟ ਮਾਤਰਾ ਦੇ ਬਾਵਜੂਦ ਹੁਣ ਸਵਾਲ ਇਹ ਹੈ ਕਿ ਚੰਨ੍ਹ ਦੀ ਸਤ੍ਹਾ ‘ਤੇ ਪਾਣੀ ਕਿਵੇਂ ਬਣਦਾ ਹੈ।


Share