ਚੰਨੀ ਸਰਕਾਰ ਵੱਲੋਂ ਚੋਣ ਜ਼ਾਬਤੇ ਤੋਂ ਪਹਿਲਾਂ ਵੀ.ਕੇ. ਭਾਵਰਾ ਦੀ ਪੰਜਾਬ ਦੇ ਡੀ.ਜੀ.ਪੀ. ਵਜੋਂ ਨਿਯੁਕਤੀ

224
Share

ਯੂ.ਪੀ.ਐੱਸ.ਸੀ. ਨੇ ਦਿਨਕਰ ਗੁਪਤਾ, ਵੀ.ਕੇ. ਭਾਵਰਾ ਤੇ ਪ੍ਰਬੋਦ ਕੁਮਾਰ ਦੇ ਨਾਂ ਦੇ ਪੈਨਲ ਨੂੰ ਦਿੱਤੀ ਸੀ ਮਨਜ਼ੂਰੀ
ਚੰਡੀਗੜ੍ਹ, 8 ਜਨਵਰੀ (ਪੰਜਾਬ ਮੇਲ)- ਪੰਜਾਬ ਸਰਕਾਰ ਨੇ 1987 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਵਿਰੇਸ਼ ਕੁਮਾਰ ਭਾਵਰਾ ਨੂੰ ਪੰਜਾਬ ਦਾ ਨਵਾਂ ਡੀ.ਜੀ.ਪੀ. ਨਿਯੁਕਤ ਕਰ ਦਿੱਤਾ ਹੈ। ਸ਼੍ਰੀ ਭਾਵਰਾ ਐੱਸ ਚਟੋਪਾਧਿਆ ਦੀ ਥਾਂ ਲੈਣਗੇ, ਜੋ ਇਸ ਅਹੁਦੇ ਦਾ ਵਾਧੂ ਕਾਰਜਭਾਰ ਦੇਖ ਰਹੇ ਸਨ। ਹਾਲ ਹੀ ਵਿਚ ਯੂ.ਪੀ.ਐੱਸ.ਸੀ. ਵੱਲੋਂ ਡੀ.ਜੀ.ਪੀ. ਦੀ ਨਿਯੁਕਤੀ ਲਈ ਤਿੰਨ ਅਧਿਕਾਰੀਆਂ ਦਾ ਪੈਨਲ ਭੇਜਿਆ ਗਿਆ ਸੀ। ਉਨ੍ਹਾਂ ਤਿੰਨਾਂ ਵਿਚ ਦਿਨਕਰ ਗੁਪਤਾ, ਵੀ.ਕੇ. ਭਾਵਰਾ ਅਤੇ ਪ੍ਰਬੋਧ ਕੁਮਾਰ ਦਾ ਨਾਂ ਸ਼ਾਮਲ ਸੀ। ਅੱਜ ਚੋਣ ਜ਼ਾਬਤਾ ਲੱਗਣ ਦੀ ਵੀ ਸੰਭਾਵਨਾ ਹੈ, ਇਸ ਲਈ ਪੰਜਾਬ ਸਰਕਾਰ ਨੇ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਇਹ ਵੱਡੀ ਨਿਯੁਕਤੀ ਕਰ ਦਿੱਤੀ ਹੈ। ਜੇ ਪੰਜਾਬ ਸਰਕਾਰ ਚੋਣ ਜ਼ਾਬਤਾ ਲੱਗਣ ਤੱਕ ਡੀ.ਜੀ.ਪੀ. ਦੀ ਨਿਯੁਕਤੀ ਨਾ ਕਰਦੀ, ਤਾਂ ਡੀ.ਜੀ.ਪੀ. ਦੀ ਨਿਯੁਕਤੀ ਦਾ ਅਧਿਕਾਰ ਚੋਣ ਕਮਿਸ਼ਨ ਕੋਲ ਚਲੇ ਜਾਣਾ ਸੀ। ਇਹ ਨਿਯੁਕਤੀ ਦੋ ਸਾਲਾਂ ਲਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਮੌਕੇ ਸੁਰੱਖਿਆ ਖਾਮੀਆਂ ਨੂੰ ਲੈ ਕੇ ਪੰਜਾਬ ਪੁਲਿਸ ਵਿਵਾਦਾਂ ’ਚ ਘਿਰੀ ਹੋਈ ਹੈ।

Share