ਚੰਡੀਗੜ੍ਹ ਦੀ ਬਾਪੂ ਧਾਮ ਕਲੌਨੀ ਬਣੀ ਕੋਰੋਨਾ ਦੀ ਹੋਟਸਪੋਟ, 11 ਹੋਰ ਮਰੀਜ਼ ਮਿਲੇ

781
Share

ਚੰਡੀਗੜ੍ਹ, 21 ਮਈ (ਪੰਜਾਬ ਮੇਲ)- ਚੰਡੀਗੜ੍ਹ ਵਿੱਚ ਕੋਰੋਨਾ ਵਾਇਰਸ ਦੇ 11 ਹੋਰ ਮਰੀਜ਼ ਮਿਲੇ ਹਨ ਪੌਜ਼ੀਟਿਵ ਮਿਲੇ ਇਹ ਸਾਰੇ ਵਿਅਕਤੀ ਬਾਪੂ ਧਾਮ ਕਲੌਨੀ ਦੇ ਹਨ। 9 ਕੇਸ ਤਾਂ ਇਕ ਹੀ ਘਰ ਦੀਆਂ ਵੱਖ-ਵੱਖ ਮੰਜ਼ਿਲਾਂ ਤੋਂ ਹਨ, ਜਦਕਿ 2 ਹੋਰ ਦੂਜੇ ਘਰ ਤੋਂ ਹਨ। ਧਨਾਸ ਦੇ ਤਿੰਨ ਪੌਜ਼ੀਟਿਵ ਕੇਸਾਂ ਦੀ ਰਿਪੋਰਟ ਹੁਣ ਨੈਗੇਟਿਵ ਆ ਗਈ ਹੈ, ਜਦਕਿ ਇਕ ਸੈਂਪਲ ਮੁੜ ਟੈਸਟ ਲਈ ਭੇਜਿਆ ਗਿਆ ਹੈ। ਹੁਣ ਚੰਡੀਗੜ੍ਹ ਵਿਚ ਕੇਸਾਂ ਦੀ ਕੁੱਲ ਗਿਣਤੀ 216 ਹੋ ਗਈ ਹੈ, ਜਦਕਿ ਐਕਟਿਵ ਕੇਸ 77 ਹਨ।

Share