ਚੰਡੀਗੜ੍ਹ ’ਚ ਕਰੋਨਾਵਾਇਰਸ ਦੇ 625 ਨਵੇਂ ਕੇਸ ਆਏ ਸਾਹਮਣੇ; ਤਿੰਨ ਮਰੀਜ਼ਾਂ ਦੀ ਮੌਤ

52
Share

ਚੰਡੀਗੜ੍ਹ, 18 ਅਪ੍ਰੈਲ (ਪੰਜਾਬ ਮੇਲ)- ਚੰਡੀਗੜ੍ਹ ’ਚ ਕਰੋਨਾਵਾਇਰਸ ਦੇ ਤੇਜ਼ੀ ਨਾਲ ਵਧ ਰਹੇ ਅੰਕੜੇ ਨੇ ਯੂਟੀ ਦੇ ਸਿਹਤ ਵਿਭਾਗ ਦੀ ਨੀਂਦ ਉਡਾ ਦਿੱਤੀ ਹੈ। ਪਿਛਲੇ 24 ਘੰਟਿਆਂ ’ਚ ਹੀ 625 ਵਿਅਕਤੀਆਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਹੈ। ਰੈਪਿਡ ਤੇ ਆਰ.ਟੀ.-ਪੀ.ਸੀ.ਆਰ. ਰਾਹੀਂ ਕੀਤੇ ਟੈਸਟਾਂ ਦੌਰਾਨ ਅੱਜ ਆਏ ਨਵੇਂ ਕਰੋਨਾ ਮਰੀਜ਼ ਸੈਕਟਰ 1, 2, 5, 6, 7, 8, 9, 10, 11, 12, 14 ਤੋਂ 52, 55, 56, 61, 63, 38-ਵੈਸਟ, ਬਹਿਲਾਣਾ, ਬੁੜੈਲ, ਡੱਡੂਮਾਜਰਾ, ਦੜੂਆ, ਧਨਾਸ, ਹੱਲੋਮਾਜਰਾ, ਸਨਅਤੀ ਖੇਤਰ, ਕੈਂਬਵਾਲਾ, ਕਜਹੇੜੀ, ਖੁੱਡਾ ਅਲੀਸ਼ੇਰ, ਖੁੱਡਾ ਜੱਸੂ, ਖੁੱਡਾ ਲਾਹੌਰਾ, ਕਿਸ਼ਨਗੜ੍ਹ, ਮਲੋਆ, ਮਨੀਮਾਜਰਾ, ਮੌਲੀ ਜੱਗਰਾਂ, ਪਲਸੌਰਾ, ਪੀਜੀਆਈ ਕੈਂਪਸ, ਰਾਮ ਦਰਬਾਰ ਅਤੇ ਸਾਰੰਗਪੁਰ ਦੇ ਵਸਨੀਕ ਹਨ।

Share