ਚੰਗੀ ਖ਼ਬਰ : ਸਾਲ ਦੇ ਅੰਤ ਵਿੱਚ ਵਿਦੇਸ਼ ‘ਚ ਹੋਵੇਗਾ ਆਈਪੀਐਲ

926
Share

ਮੁੰਬਈ, 17 ਜੁਲਾਈ (ਪੰਜਾਬ ਮੇਲ)- ਆਈਪੀਐਲ ਦੇ ਦੀਵਾਨਿਆਂ ਲਈ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮਿਲੀ ਹੈ ਕਿ ਇਸ ਸਾਲ ਦੇ ਅੰਤ ਵਿੱਚ ਵਿਦੇਸ਼ ਵਿੱਚ ਆਈਪੀਐਲ 2020 ਦਾ ਆਯੋਜਨ ਹੋਵੇਗਾ ਅਤੇ ਇਸ ਦੇ ਲਈ ਕਈ ਦੇਸ਼ ਭਾਰਤ ਨੂੰ ਸਮਰਥਨ ਵੀ ਦੇ ਰਹੇ ਹਨ। ਅੰਗਰੇਜ਼ੀ ਨਿਊਜ਼ ਵੈਬਸਾਈਟ ਆਊਟਲੁਕ ਮੁਤਾਬਕ ਸਤੰਬਰ-ਨਵੰਬਰ ਵਿੱਚ ਇਹ ਲੀਗ ਸੰਯੁਕਤ ਅਰਬ ਅਮੀਰਾਤ ਵਿੱਚ ਖੇਡੀ ਜਾਵੇਗੀ।

ਰਿਪੋਰਟ ਮੁਤਾਬਕ ਇਸ ਹਫ਼ਤੇ ਦੀ ਸ਼ੁਰੂਆ ਵਿੱਚ ਆਈਪੀਐਲ ਦੇ ਸਾਰੇ ਟੀਮ ਮਾਲਕਾਂ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਆਈਪੀਐਲ ਵਿਦੇਸ਼ ਵਿੱਚ ਕਰਾਉਣ ਨੂੰ ਲੈ ਕੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ। ਕਈ ਫਰੈਂਚਾਇਜ਼ੀਆਂ ਨੂੰ ਉਮੀਦ ਹੈ ਕਿ ਸਤੰਬਰ ਦੇ ਅੰਤ ਵਿੱਚ ਇਸ ਲੀਗ ਦਾ ਆਯੋਜਨ ਹੋ ਸਕਦਾ ਹੈ। ਹਾਲਾਂਕਿ ਇਸ ਦੇ ਲਈ ਟੀ-20 ਵਿਸ਼ਵ ਕੱਪ ਦਾ ਰੱਦ ਹੋਣਾ ਬੇਹੱਦ ਜ਼ਰੂਰੀ ਹੈ। ਇਹੀ ਕਾਰਨ ਹੈ ਕਿ ਭਾਰਤੀ ਕ੍ਰਿਕਟ ਬੋਰਡ ਅਜੇ ਆਈਪੀਐਲ ‘ਤੇ ਅਧਿਕਾਰਕ ਬਿਆਨ ਨਹੀਂ ਦੇ ਰਿਹਾ ਹੈ, ਕਿਉਂਕਿ ਉਹ ਟੀ-20 ਵਿਸ਼ਵ ਕੱਪ ਨੂੰ ਲੈ ਕੇ ਆਈਸੀਸੀ ਦੇ ਫ਼ੈਸਲੇ ਦੀ ਉਡੀਕ ਕਰ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਯੂਏਈ ਵਿੱਚ ਕੋਰੋਨਾ ਵਾਇਰਸ ਪ੍ਰੋਟੋਕਾਲ ਨੂੰ ਦੇਖਦੇ ਹੋਏ ਆਈਪੀਐਲ ਦਾ ਆਯੋਜਨ ਖਾਲੀ ਸਟੇਡਿਅਮ ਵਿੱਚ ਹੋਵੇਗਾ। ਰਿਪੋਰਟ ਵਿੱਚ ਇੱਕ ਟੀਮ ਫਰੈਂਚਾਇਜ਼ੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਆਈਪੀਐਲ ਟੀਵੀ ਲਈ ਬਣਾਇਆ ਗਿਆ ਹੈ। ਜੇਕਰ ਸਟੇਡਿਅਮ ਵਿੱਚ ਭੀੜ ਨਹੀਂ ਆਏਗੀ ਤਾਂ ਇਸ ਨਾਲ ਕੋਈ ਖਾਸ ਫਰਕ ਨਹੀਂ ਪਏਗਾ। ਉੱਥੇ ਇੱਕ ਹੋਰ ਟੀਮ ਮਾਲਕ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉੱਥੇ ਖਿਡਾਰੀਆਂ ਨੂੰ ਖੇਡਣ ਦੀ ਤਿਆਰੀ ਲਈ ਸਿਰਫ਼ ਇੱਕ ਮਹੀਨੇ ਦੀ ਲੋੜ ਹੈ। ਹਾਲ ਹੀ ਵਿੱਚ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਸੀ ਕਿ ਬੋਰਡ ਦੀ ਮੁਢਲੀ ਪਹਿਲ ਆਈਪੀਐਲ 2020 ਦਾ ਆਯੋਜਨ ਹੈ। ਗਾਂਗੁਲੀ ਇਹ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਜੇਕਰ ਆਈਪੀਐਲ ਇਸ ਸਾਲ ਭਾਰਤ ਵਿੱਚ ਨਹੀਂ ਖੇਡਿਆ ਜਾਂਦਾ ਹੈ ਤਾਂ ਇਸ ਨੂੰ ਵਿਦੇਸ਼ ਵਿੱਚ ਆਯੋਜਤ ਕਰਾਉਣ ਦਾ ਵਿਚਾਰ ਕੀਤਾ ਜਾ ਸਕਦਾ ਹੈ।
ਆਊਟਲੁਕ ਦੀ ਰਿਪੋਰਟ ਮੁਤਾਬਕ ਆਸਟ੍ਰੇਲੀਆ ਵਿੱਚ ਆਯੋਜਤ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਰੱਣ ਹੋਣ ‘ਤੇ ਸਹਿਮਤੀ ਬਣ ਚੁੱਕੀ ਹੈ ਅਤੇ ਜਲਦ ਹੀ ਇਸ ਦਾ ਅਧਿਕਾਰਕ ਐਲਾਨ ਕੀਤਾ ਜਾਵੇਗਾ। ਦੱਸ ਦੇਈਏ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਜਦੋਂ ਯੂਏਈ ਵਿੱਚ ਆਈਪੀਐਲ ਦਾ ਆਯੋਜਨ ਹੋਵੇਗਾ। ਇਸ ਤੋਂ ਪਹਿਲਾਂ 2014 ‘ਚ ਲੋਕ ਸਭਾ ਚੋਣਾਂ ਹੋਣ ਕਾਰਨ ਆਈਪੀਐਲ ਦੇ ਸ਼ੁਰੂਆਤੀ 20 ਮੈਚਾਂ ਦਾ ਆਯੋਜਨ ਯੂਏਈ ਵਿੱਚ ਹੋਇਆ ਸੀ।


Share