‘ਚੌਕਸੀ ਨੂੰ ਵਾਪਸ ਲਿਆਉਣ ਲਈ ਲੋੜੀਂਦੇ ਦਸਤਾਵੇਜ਼ਭਾਰਤ ਨੇ ਡੌਮਿਨਿਕਾ ਭੇਜੇ’

370
Share

ਪੰਜਾਬ ਨੈਸ਼ਨਲ ਬੈਂਕ ਦੇ 13,500 ਕਰੋੜ ਬੈਂਕ ਘੁਟਾਲੇ ’ਚ ਲੋੜੀਂਦਾ ਹੈ ਮੇਹੁਲ ਚੋਕਸੀ ਤੇ ਨੀਰਵ ਮੋਦੀ
ਨਵੀਂ ਦਿੱਲੀ, 30 ਮਈ (ਪੰਜਾਬ ਮੇਲ)- ਭਾਰਤ ਨੇ ਭਗੌੜਾ ਵਪਾਰੀ ਮੇਹੁਲ ਚੋਕਸੀ ਨੂੰ ਦੇਸ਼ ’ਚ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਦੂਜੇ ਪਾਸੇ ਐਂਟੀਗੁਆ ਦੇ ਪ੍ਰਧਾਨ ਮੰਤਰੀ ਗੈਸਟਨ ਬਰਾਊਨ ਨੇ ਰੇਡੀਓ ਚੈਨਲ ’ਤੇ ਦੱਸਿਆ ਕਿ ਭਾਰਤ ਨੇ ਚੋਕਸੀ ਨੂੰ ਵਾਪਸ ਲਿਆਉਣ ਦੇ ਦਸਤਾਵੇਜ਼ ਪ੍ਰਾਈਵੇਟ ਜੈਟ ਰਾਹੀਂ ਡੌਮਿਨਿਕਾ ਭੇਜੇ ਹਨ। ਦੱਸਣਯੋਗ ਹੈ ਕਿ ਚੋਕਸੀ ਤੇ ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਦੇ 13,500 ਕਰੋੜ ਲੋਨ ਘੁਟਾਲੇ ’ਚ ਲੋੜੀਂਦੇ ਹਨ। ਇਸ ਦੇ ਨਾਲ ਹੀ ਅੱਜ ਮੇਹੁਲ ਚੋਕਸੀ ਦੀ ਜੇਲ੍ਹ ਵਿਚਲੀ ਤਸਵੀਰ ਵੀ ਨਸ਼ਰ ਹੋਈ ਹੈ, ਜਿਸ ਵਿਚ ਉਹ ਖੌਫਜ਼ਦਾ ਨਜ਼ਰ ਆ ਰਿਹਾ ਹੈ ਤੇ ਉਸ ਦੀ ਅੱਖ ਕਾਫੀ ਲਾਲ ਹੈ ਤੇ ਇਹ ਜਾਪਦਾ ਹੈ ਕਿ ਉਸ ਨਾਲ ਕੁੱਟਮਾਰ ਕੀਤੀ ਗਈ ਹੈ।

Share